Definition
ਅ਼. [عالم] ਆ਼ਲਿਮ. ਵਿ- ਇ਼ਲਮ ਰੱਖਣ ਵਾਲਾ. ਵਿਦ੍ਵਾਨ. ਪੰਡਿਤ. "ਜਾਨਤ ਬੇਦ ਭੇਦ ਅਰ ਆਲਮ." (ਚੌਪਈ) ੨. ਸੰਗ੍ਯਾ- ਆ਼ਲਮ. ਸੰਸਾਰ. ਜਗਤ. "ਆਲਮ ਕੁਸਾਇ ਖ਼ੂਬੀ." (ਰਾਮਾਵ) ੩. ਸਮਾਂ. ਵੇਲਾ. ਕਾਲ। ੪. ਪ੍ਰਾਣੀ. ਜੀਵ. "ਚੰਦੀਂ ਹਜਾਰ ਆਲਮ ਏਕਲ ਖਾਨਾ." (ਤਿਲੰ ਨਾਮਦੇਵ) ੫. ਦਸ਼ਮੇਸ਼ ਦਾ ਦਰਬਾਰੀ ਇੱਕ ਕਵੀ, ਜਿਸ ਦੀ ਕਵਿਤਾ ਇਹ ਹੈ-#ਸੋਭਾ ਹੂੰ ਕੇ ਸਾਗਰ ਨਵਲ ਨੇਹ ਨਾਗਰ ਹੈਂ,#ਬਲ ਭੀਮ ਸਮ ਸੀਲ ਕਹਾਂ ਲੌ ਗਨਾਈਏ,#ਭੂਮਿ ਕੇ ਵਿਭੂਖਨ ਜੁ ਦੂਖਨ ਕੇ ਦੂਖਨ,#ਸਮੂਹ ਸੁਖ ਹੂੰ ਕੇ ਸੁਖ ਦੇਖੇ ਤੇ ਅਘਾਈਏ,#ਹਿੰਮਤ ਨਿਧਾਨ ਆਨ ਦਾਨ ਕੋ ਬਖਾਨੈ ਜਾਨ?#ਆਲਮ ਤਮਾਮ ਜਾਮ ਆਠੋਂ ਗੁਨ ਗਾਈਏ,#ਪ੍ਰਬਲ ਪ੍ਰਤਾਪੀ ਪਾਤਸ਼ਾਹ ਗੁਰੂ ਗੋਬਿੰਦ ਜੀ!#ਭੋਜ ਕੀ ਸੀ ਮੌਜ ਤੇਰੇ ਰੋਜ ਰੋਜ ਪਾਈਏ.#੬. ਫ਼ਾਰਸੀ ਅਤੇ ਹਿੰਦੀ ਦਾ ਇੱਕ ਪ੍ਰਸਿੱਧ ਕਵੀ, ਜਿਸ ਨੇ ਸਨ ੯੯੧ ਹਿਜਰੀ ਵਿੱਚ ਮਾਧਵਾਨਲ ਸੰਗੀਤ ਦਾ ਵ੍ਰਿਜਭਾਸਾ ਵਿੱਚ ਉਲਥਾ (ਅਨੁਵਾਦ) ਕੀਤਾ ਹੈ. ਰਾਗਮਾਲਾ ਇਸੇ ਗ੍ਰੰਥ ਦਾ ਇੱਕ ਹਿੱਸਾ ਹੈ। ੭. ਦਸ਼ਮੇਸ਼ ਦਾ ਇੱਕ ਸੇਵਕ. "ਜਬ ਦਲ ਪਾਰ ਨਦੀ ਕੇ ਆਯੋ। ਆਨ ਆਲਮੇ ਹਮੈ ਜਗਾਯੋ." (ਵਿਚਿਤ੍ਰ)#੮. ਬ੍ਰਾਹਮਣ ਤੋਂ ਮੁਸਲਮਾਨ ਹੋਇਆ ਇੱਕ ਕਵੀ, ਜੋ ਬਹਾਦੁਰ ਸ਼ਾਹ ਦਿੱਲੀਪਤਿ ਦੇ ਦਰਬਾਰ ਵਿੱਚ ਹਾਜਿਰ ਰਹਿੰਦਾ ਸੀ.
Source: Mahankosh
ÁLAM
Meaning in English2
a, Corrupted from the Arabic word Álim. Learned, sage, intelligent;—s. m. A learned man; the world, the universe; the public; scene, time, period:—álam fájal, s. m. A man of learning.
Source:THE PANJABI DICTIONARY-Bhai Maya Singh