ਆਲਾ
aalaa/ālā

Definition

ਸੰਗ੍ਯਾ- ਆਲਯ. ਤਾਕ. ਤਾਕੀ। ੨. ਭਾਵ- ਦਸਮ- ਦ੍ਵਾਰ. "ਉਪਰਿ ਹਾਟ, ਹਾਟ ਪਰ ਆਲਾ, ਆਲੇ ਭੀਤਰਿ ਥਾਤੀ." (ਰਾਮ ਬੇਣੀ) ਸ਼ਰੀਰ ਉੱਪਰ ਸਿਰ ਹੈ, ਸਿਰ ਉੱਪਰ ਦਸ਼ਮਦ੍ਵਾਰ ਹੈ, ਉਸ ਵਿੱਚ ਆਤਮਗ੍ਯਾਨ ਰੂਪ ਥੈਲੀ ਹੈ। ੩. ਮਾਇਆ ਜੋ ਸਾਰੇ ਪ੍ਰਪੰਚ ਦੇ ਨਿਵਾਸ ਦਾ ਆਲਯ (ਘਰ) ਹੈ. "ਆਲਾ ਤੇ ਨਿਵਾਰਣਾ." (ਧਨਾ ਨਾਮਦੇਵ) ੪. ਅ਼. [اعلیئ] ਅਅ਼ਲਾ ਵਿ- ਮੁੱਖ. ਸ਼੍ਰੇਸ੍ਠ. ਉੱਤਮ "ਬੰਦਗੀ ਅਲਹ ਆਲਾ ਹੁਜਰਾ." (ਮਾਰੂ ਸੋਲਹੇ ਮਃ ੫) ੫. ਉੱਚਾ. ਬਲੰਦ। ੬. [آلہ] ਆਲਹ. ਸੰਦ. ਔਜ਼ਾਰ. ਹਥਿਆਰ.
Source: Mahankosh

ÁLÁ

Meaning in English2

s. f. (H.). (Pot.), ) s. f. Calling, a call:—álá bholá, a. Simple, artless, free from guile, open, sincere, stupid.
Source:THE PANJABI DICTIONARY-Bhai Maya Singh