Definition
ਇਹ ਸੱਜਨ ਸਲੌਦੀ ਪਿੰਡ ਦਾ ਵਸਨੀਕ ਆਪਣੇ ਭਾਈ ਮਾਲੀ ਸਿੰਘ ਸਮੇਤ ਸਰਹਿੰਦ ਦੇ ਸੂਬੇ ਵਜ਼ੀਰ ਖ਼ਾਨ ਪਾਸ ਨੌਕਰ ਸੀ. ਜਦ ਬੰਦਾ ਬਹਾਦੁਰ ਖਾਲਸਾਦਲ ਨਾਲ ਪੰਜਾਬ ਪੁੱਜਾ, ਤਦ ਸੂਬੇ ਨੇ ਇਨ੍ਹਾਂ ਨੂੰ ਤਰਕ ਮਾਰੀ. ਇਹ ਆਪਣਾ ਅਪਮਾਨ ਨਾ ਸਹਾਰਦੇ ਹੋਏ ਨੌਕਰੀ ਛੱਡਕੇ ਖਾਲਸਾਦਲ ਨਾਲ ਜਾ ਮਿਲੇ, ਸਰਹਿੰਦ ਫਤੇ ਹੋਣ ਪੁਰ ਆਲੀ ਸਿੰਘ ਸਰਹਿੰਦ ਦਾ ਨਾਇਬ ਸੂਬਾ ਥਾਪਿਆ ਗਿਆ. ਦਿੱਲੀ ਵਿੱਚ ਬੰਦੇ ਬਹਾਦੁਰ ਦੇ ਨਾਲ ਹੀ ਆਲੀ ਸਿੰਘ ਸ਼ਹੀਦ ਹੋਇਆ।
Source: Mahankosh