ਆਲੋਹਰਖ
aaloharakha/āloharakha

Definition

ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਭਵਾਨੀ ਗੜ੍ਹ ਵਿੱਚ ਇੱਕ ਪਿੰਡ. ਇਸ ਪਿੰਡ ਤੋਂ ਦੱਖਣ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਗੁਣੀਕੇ ਤੋਂ ਇੱਥੇ ਆਏ ਹਨ.#ਗੁਰੁਦ੍ਵਾਰਾ ਪੱਕਾ ਬਹੁਤ ਸੁੰਦਰ ਸੰਮਤ ੧੯੬੬ ਵਿੱਚ ਸੰਗਤਾਂ ਨੇ ਬਣਾਇਆ ਹੈ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਬੀੜਾਂ ਦਾ ਪ੍ਰਕਾਸ਼ ਹੁੰਦਾ ਹੈ. ਗੁਰੂ ਜੀ ਦੇ ਚਰਣ ਪਾਉਣ ਵਾਲੀ ਥਾਂ ਛੋਟਾ ਜਿਹਾ ਦਰਬਾਰ ਜੁਦਾ ਹੈ. ਪਾਸ ਰਿਹਾਇਸ਼ੀ ਮਕਾਨ ਹਨ. ਪੁਜਾਰੀ ਪ੍ਰੇਮੀ ਅਤੇ ਉੱਦਮੀ ਸਿੰਘ ਹੈ. ਗੁਰਦ੍ਵਾਰੇ ਨਾਲ ੧੨੫ ਵਿੱਘੇ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਨਾਭਾ ਰੇਲਵੇ ਸਟੇਸ਼ਨ ਤੋਂ ਨੌ ਮੀਲ ਪੱਛਮ, ਭਵਾਨੀ ਗੜ੍ਹ ਵਾਲੀ ਪੱਕੀ ਸੜਕ ਦੇ ਨੇੜੇ ਹੀ ਹੈ.
Source: Mahankosh