ਆਲੰਬਨ ਵਿਭਾਵ
aalanban vibhaava/ālanban vibhāva

Definition

ਜਿਸ ਦੇ ਅਵਲੰਬ (ਆਸਰੇ) ਰਸ ਉਪਜੇ ਉਹ ਵਿਭਾਵ. ਜੈਸੇ ਸ਼੍ਰਿੰਗਾਰ ਰਸ ਵਿੱਚ ਨਾਇਕ ਨਾਇਕਾ, ਰੌਦ੍ਰ ਰਸ ਵਿੱਚ ਵੈਰੀ, ਹਾਸ੍ਯ ਰਸ ਵਿੱਚ ਅਨੋਖਾਰੂਪ ਅਥਵਾ ਸ਼ਬਦ, ਕਰੁਣਾ ਰਸ ਵਿੱਚ ਚਿੱਤ ਨੂੰ ਪਘਰਾ ਦੇਣ ਵਾਲੀ ਬਾਤ ਅਥਵਾ ਸ਼ਕਲ, ਵੀਰ ਰਸ ਵਿੱਚ ਵੈਰੀ ਅਥਵਾ ਉਸ ਦੀ ਵਸ੍ਤੁ ਭਯਾਨਕ ਰਸ ਵਿੱਚ ਭਯੰਕਰ ਰੂਪ, ਵੀਭਤਸ ਰਸ ਵਿੱਚ ਗਲਾਨੀ ਪੈਦਾ ਕਰਨ ਵਾਲੇ ਪੂੰ ਮਿੰਜ ਆਦਿ ਪਦਾਰਥ, ਅਦਭੁਤ ਰਸ ਵਿੱਚ ਅਲੌਕਿਕ ਵਸਤੁ ਅਤੇ ਸ਼ਾਂਤ ਰਸ ਵਿੱਚ ਅਨਿੱਤ ਵਸਤੁ, ਅਤੇ ਵਾਤਸਲ੍ਯ ਰਸ ਵਿੱਚ ਪੁਤ੍ਰ ਆਦਿਕ ਆਲੰਬਨ ਵਿਭਾਵ ਹਨ.
Source: Mahankosh