ਆਵਾਜ ਲੈਣੀ
aavaaj lainee/āvāj lainī

Definition

ਕ੍ਰਿ- ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਆਗ੍ਯਾ ਲੈਣੀ. ਸਤਿਗੁਰੂ ਦਾ ਹੁਕਮ ਸੁਣਨਾ. ਸਿੱਖਾਂ ਵਿੱਚ ਇਸ ਦੀ ਰੀਤਿ ਇਉਂ ਹੈ:-#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਹੋਣ ਸਮੇਂ ਸਾਡੇ ਸਨਮੁਖ ਦੋ ਸਫੇ ਹੁੰਦੇ ਹਨ, ਇੱਕ ਜਪੁ ਜੀ ਵੱਲ ਦਾ, ਦੂਜਾ ਮੁੰਦਾਵਣੀ ਵੱਲ ਦਾ, ਅਥਵਾ ਇਉਂ ਕਹੋ ਕਿ ਜਪੁ ਜੀ ਵੱਲ ਅੰਕ ੫੦੬ ਹੈ ਅਤੇ ਮੁੰਦਾਵਣੀ ਵੱਲ ੫੦੭. ਜੇ ੫੦੬ ਸਫ਼ੇ ਦੇ ਮੁੱਢ ਤੋਂ ਕੋਈ ਸ਼ਬਦ ਆਰੰਭ ਹੁੰਦਾ ਹੈ ਤਦ ਉਹ ਪੜ੍ਹਨਾ ਚਾਹੀਏ. ਜੇ ੫੦੬ ਸਫ਼ੇ ਪੁਰ ੫੦੫ ਦਾ ਚੱਲਿਆ ਹੋਇਆ ਸ਼ਬਦ ਸਮਾਪਤ ਹੁੰਦਾ ਹੈ ਤਦ ਪੱਤਰਾ ਪਰਤਕੇ ੫੦੫ ਸਫੇ ਤੋਂ ਸ਼ਬਦ ਆਰੰਭ ਕਰਕੇ ੫੦੬ ਪੁਰ ਸਮਾਪਤ ਕਰਨਾ ਚਾਹੀਏ. ਇਹੀ ਰੀਤਿ ਅਮ੍ਰਿਤ ਸੰਸਕਾਰ ਸਮੇਂ ਨਾਉਂ ਰੱਖਣ ਵੇਲੇ ਸ਼ਬਦ ਦੇ ਮੁੱਢ ਦਾ ਅੱਖਰ ਦੇਖਣ ਦੀ ਹੈ.#ਆਵਾਜਾਈ. ਸੰਗ੍ਯਾ- ਆਉਣਾ ਜਾਣਾ. ਆਮਦ ਰਫ਼ਤ. "ਆਵਾਜਾਈ ਸਚਿਵਨ ਕੇਰੀ." (ਗੁਪ੍ਰਸੂ) ਮੰਤ੍ਰੀਆਂ ਦੀ ਆਮਦ ਰਫ਼ਤ। ੨. ਜਨਮ ਮਰਣ. ਸੰਸਾਰਚਕ੍ਰ.
Source: Mahankosh