ਆਸਮਾਨ ਖ਼ਾਨ
aasamaan khaana/āsamān khāna

Definition

ਪੈਂਦੇ ਖ਼ਾਨ ਦਾ ਜਵਾਈ. ਇਸ ਨੇ ਬਾਬਾ ਗੁਰੁਦਿੱਤਾ ਜੀ ਦਾ ਬਾਜ਼ ਚੁਰਾਇਆ ਸੀ, ਅਤੇ ਪੈਂਦੇ ਖ਼ਾਨ ਨਾਲ ਮਿਲਕੇ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰਤਾਰ ਪੁਰ ਲੜਿਆ. ਇਹ ਸੰਮਤ ੧੬੯੧ ਵਿੱਚ ਬਾਬਾ ਗੁਰੁਦਿੱਤਾ ਜੀ ਦੇ ਹੱਥੋਂ ਜੰਗ ਵਿੱਚ ਮਰਿਆ.
Source: Mahankosh