ਆਸਾਵਰੀ
aasaavaree/āsāvarī

Definition

ਇਹ ਆਸਾਵਰੀ ਠਾਟ ਦੀ ਸੰਪੂਰਣ ਜਾਤਿ ਦੀ ਰਾਗਿਨੀ ਹੈ. ਇਸ ਦੇ ਗਾਉਣ ਦਾ ਵੇਲਾ ਸੂਰਜ ਚੜ੍ਹਨ ਤੋਂ ਪਹਿਰ ਦਿਨ ਚੜ੍ਹੇ ਤੀਕ ਹੈ. ਇਸ ਵਿੱਚ ਗਾਂਧਾਰ ਧੈਵਤ ਅਤੇ ਨਿਸਾਦ ਕੋਮਲ, ਬਾਕੀ ਸੁਰ ਸ਼ੁੱਧ ਹਨ. ਆਸਾਵਰੀ ਵਿੱਚ ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਆਰੋਹੀ ਵਿੱਚ ਗਾਂਧਾਰ ਅਤੇ ਨਿਸਾਦ ਨਹੀਂ ਲਗਦਾ, ਅਵਰੋਹੀ ਵਿੱਚ ਸਾਰੇ ਸੁਰ ਲਗਦੇ ਹਨ, ਇਸ ਹਿਸਾਬ ਔੜਵ ਸੰਪੂਰਣ ਰਾਗ¹ ਹੈ.#ਆਰੋਹੀ- ਸ ਰ ਮ ਪ ਧਾ ਸ#ਅਵਰੋਹੀ- ਸ ਨਾ ਧਾ ਪ ਮ ਗਾ ਰ ਸ#ਦੇਸ਼ ਅਤੇ ਮਤ ਭੇਦ ਕਰਕੇ ਬਹੁਤਿਆਂ ਨੇ ਆਸਾਵਰੀ ਨੂੰ ਭੈਰਵ ਅਤੇ ਭੈਰਵੀ ਠਾਟ ਤੇ ਗਾਉਣਾ ਭੀ ਮੰਨਿਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਰਾਗਿਨੀ ਆਸਾ ਵਿੱਚ ਮਿਲਾਕੇ ਲਿਖੀ ਗਈ ਹੈ.
Source: Mahankosh

ÁSÁWARÍ

Meaning in English2

s. f. (H.), ) The names of certain kinds of songs and music (rágṉí).
Source:THE PANJABI DICTIONARY-Bhai Maya Singh