Definition
ਸੱਦਾ ਸਿੰਘ ਆਹਲੂ ਪਿੰਡ ਦਾ (ਜੋ ਲਹੌਰ ਤੋਂ ਪੰਜ ਕੋਹ ਪੂਰਵ ਵੱਲ ਹੈ) ਵਸਨੀਕ ਪ੍ਰਤਾਪੀ ਸਿੱਖ ਸੀ. ਉਸ ਨੇ ਇਹ ਮਿਸਲ ਕ਼ਾਇਮ ਕੀਤੀ. ਸੱਦਾ ਸਿੰਘ ਦੀ ਵੰਸ਼ ਵਿੱਚ ਸਨ ੧੭੧੮ ਵਿੱਚ ਜੱਸਾ ਸਿੰਘ ਜਨਮਿਆ, ਜਿਸ ਨੂੰ ਨਵਾਬ ਕਪੂਰ ਸਿੰਘ ਨੇ ਪੁਤ੍ਰ ਕਰਕੇ ਪਾਲਿਆ, ਅਤੇ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਵਰਦਾਨ ਦੇ ਕੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਗੁਰਜ ਬਖਸ਼ੀ (ਜੋ ਹੁਣ ਅਕਾਲ ਬੁੰਗੇ ਹੈ). ਜੱਸਾ ਸਿੰਘ ਨੇ ਇਸ ਮਿਸਲ ਦੀ ਬਹੁਤ ਉੱਨਤੀ ਕੀਤੀ. ਇਸ ਨੇ ਪਹਿਲੇ ਪਹਿਲ ਸਨ ੧੭੫੮ ਵਿੱਚ ਲਹੌਰ ਲੈ ਕੇ ਖਾਲਸਾ ਰਾਜ ਦੀ ਨੀਂਹ ਰੱਖੀ, ਅਤੇ ਆਪਣਾ ਸਿੱਕਾ ਚਲਾਇਆ. ਹੁਣ ਰਿਆਸਤ ਕਪੂਰਥਲਾ ਇਸ ਮਿਸਲ ਵਿੱਚੋਂ ਹੈ. ਦੇਖੋ, ਕਪੂਰਥਲਾ ਅਤੇ ਜੱਸਾ ਸਿੰਘ.
Source: Mahankosh