Definition
ਫ਼ਾ. [عالمگیِر] ਵਿ- ਦੁਨੀਆਂ ਨੂੰ ਕ਼ਾਬੂ ਰੱਖਣ ਵਾਲਾ, ਜਗਤ ਜਿੱਤਣ ਵਾਲਾ। ੨. ਔਰੰਗਜ਼ੇਬ ਦਾ ਇੱਕ ਖਿਤਾਬ. ਦੇਖੋ, ਔਰੰਗਜ਼ੇਬ. "ਆਲਮਗੀਰ ਅਹੈਂ ਤੂੰ ਏਕ." (ਗੁਪ੍ਰਸੂ) ੩. ਸੰਗ੍ਯਾ- ਲੁਧਿਆਨੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦਸ਼ਮੇਸ਼ ਮਾਛੀਵਾੜੇ ਤੋਂ ਪਲੰਘ ਤੇ ਅਸਵਾਰ ਇਸ ਥਾਂ ਆਏ, ਇਥੋਂ ਘੋੜੇ ਉੱਪਰ ਸਵਾਰ ਹੋਏ. ਗੁਰਦ੍ਵਾਰੇ ਨੂੰ ਸਿੱਖ ਰਾਜ ਵੇਲੇ ਦੀ ੭੦ ਵਿੱਘੇ ਜ਼ਮੀਨ ਹੈ. ਸਟੇਸ਼ਨ ਗਿੱਲ ਤੋਂ ਇਹ ਅਸਥਾਨ ਕਰੀਬ ਦੋ ਮੀਲ ਦੱਖਣ ਵੱਲ ਹੈ. ਪੁਜਾਰੀ ਸਿੰਘ ਹੈ.
Source: Mahankosh