Definition
ਸੰ. एकान्तिन. ਏਕਾਂਤੀ. ਵਿ- ਉਹ ਭਗਤ, ਜੋ ਪ੍ਰੇਮ ਨੂੰ ਮਨ ਵਿੱਚ ਗੁਪਤ ਰਖਦਾ ਹੈ, ਅਤੇ ਕਿਸੇ ਪ੍ਰਕਾਰ ਪ੍ਰਗਟ ਨਹੀਂ ਹੋਣ ਦਿੰਦਾ. "ਸੋਈ ਭਗਤ ਇਕਾਤੀ ਜੀਉ." (ਮਾਝ ਮਃ ੫)#੨. ਏਕਾਂਤ ਨਿਵਾਸੀ. ਇਕੱਲਾ ਰਹਿਣ ਵਾਲਾ. "ਸੋ ਇਕਾਂਤੀ ਜਿਸੁ ਰਿਦਾ ਥਾਇ." (ਬਸੰ ਮਃ ੫) ੩. ਇਕੱਲਾ. ਨਿਵੇਕਲਾ. ਤਨਹਾ. "ਆਪਿ ਇਕਾਤੀ ਹੋਇ ਰਹੈ, ਆਪੇ ਵਡ ਪਰਵਾਰੁ." (ਵਾਰ ਬਿਹਾ ਮਃ ੪)
Source: Mahankosh