ਇਕੀਸ
ikeesa/ikīsa

Definition

ਵਿ- ਵੀਹ ਉੱਤੇ ਇੱਕ. ਏਕਵਿੰਸ਼ਤਿ, ੨੧. "ਗਜ ਇਕੀਸ ਪੁਰੀਆ ਏਕ ਤਨਾਈ." (ਗਉ ਕਬੀਰ) ਇਸ ਥਾਂ ਇੱਕੀ ਗਜ ਤਾਣੀ ਤੋਂ ਭਾਵ ਹੈ- ਪੰਜ ਤੱਤ, ਪੰਜ ਵਿਸੇ (ਸ਼ਬਦ, ਸਪਰਸ, ਰੂਪ, ਰਸ, ਗੰਧ) ਦਸ ਪ੍ਰਾਣ ਅਤੇ ਜੀਵਾਤਮਾ। ੨. ਵਿਦ੍ਵਾਨਾਂ ਨੇ ਸਾਰੀ ਵਿਸ਼੍ਵ ਵੀਹ ਅੰਸ਼ ਕਲਪਕੇ ਆਤਮਾ ਨੂੰ ਇਕੀਹ ਕਥਨ ਕੀਤਾ ਹੈ. "ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ." (ਜਪੁ) ਇਸ ਪਤੀ ਦੇ ਰਸਤੇ ਵਿੱਚ ਪੌੜੀਆਂ ਹਨ, ਜਿਨ੍ਹਾ ਤੇ ਚੜ੍ਹਕੇ ਈਸ਼੍ਵਰ ਵਿੱਚ ਲੀਨ ਹੋ ਜਾਈਦਾ ਹੈ. ੩. ਇੱਕ- ਈਸ਼. ਇੱਕ ਈਸ਼੍ਵਰ। ੪. ਦੇਖੋ, ਇਕੀਹ ੨.
Source: Mahankosh