Definition
ਭਗਤਮਾਲਾ ਆਦਿਕ ਪੁਸ੍ਤਕਾਂ ਵਿੱਚ ਦੇਖੀਦਾ ਹੈ ਕਿ ਜੋ ਵਾਹਗੁਰੂ ਦਾ ਭਗਤ ਹੈ, ਉਹ ਆਪ ਭੀ ਉਧਰਦਾ ਹੈ ਅਤੇ ਉਸ ਦੀਆਂ ਦਸ਼ ਪੀੜੀਆਂ ਪਹਿਲੀਆਂ ਅਤੇ ਦਸ਼ ਪੀੜੀਆਂ ਅੱਗੇ ਆਉਣ ਵਾਲੀਆਂ ਭੀ ਉਧਰ ਜਾਂਦੀਆਂ ਹਨ. "ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ." (ਭੈਰ ਮਃ ੩) ਕਈ ਗ੍ਯਾਨੀ ਲਿਖਦੇ ਹਨ ਕਿ ਸੱਤ ਪੀੜੀਆਂ ਪਿਤਾ ਦੀਆਂ, ਸੱਤ ਨਾਨੇ ਦੀਆਂ ਅਤੇ ਸੱਤ ਸਹੁਰੇ ਕੁਲ ਦੀਆਂ. ਭਾਵ ਇਹ ਹੈ ਕਿ ਤਤ੍ਵਗ੍ਯਾਨੀ ਦੀ ਸੰਗਤਿ ਵਾਲੇ ਮੁਕਤਿ ਪਾਉਂਦੇ ਹਨ.
Source: Mahankosh