Definition
ਸੰ. ਸੰਗ੍ਯਾ- ਇੱਕ ਦੈਤ, ਜੋ ਸਿੰਹਿਕਾ ਦੇ ਗਰਭ ਤੋਂ ਵਿਪ੍ਰਚਿੱਤਿ ਦਾ ਪੁਤ੍ਰ ਸੀ. ਇਸ ਦੀ ਕਥਾ ਮਹਾਭਾਰਤ ਅਤੇ ਰਾਮਾਇਣ ਵਿੱਚ ਇਉਂ ਲਿਖੀ ਹੈ ਕਿ ਉਹ ਆਪਣੇ ਭਾਈ 'ਵਾਤਾਪਿ' ਨੂੰ ਮੀਢਾ ਬਣਾਕੇ ਉਸ ਦਾ ਮਾਸ ਰਿੰਨ੍ਹਕੇ ਬ੍ਰਾਹਮਣਾਂ ਨੂੰ ਖਵਾਇਆ ਕਰਦਾ ਸੀ. ਭੋਜਨ ਪਿੱਛੋਂ ਜਦ ਵਾਤਾਪਿ ਨੂੰ ਆਵਾਜ਼ ਦਿੰਦਾ, ਤਦ ਉਹ ਬ੍ਰਾਹਮਣਾਂ ਦੇ ਪੇਟ ਪਾੜਕੇ ਬਾਹਰ ਆ ਜਾਂਦਾ. ਇਸ ਤਰਾਂ ਬੇਅੰਤ ਬ੍ਰਾਹਮਣ ਇਲ੍ਵਲ ਨੇ ਮਾਰੇ. ਪਰ ਇੱਕ ਵੇਰ ਅਗਸ੍ਤਿ ਮੁਨੀ ਵਾਤਾਪਿ ਨੂੰ ਖਾਕੇ ਹਜਮ ਕਰ ਗਿਆ, ਜਿਸ ਤੋਂ ਇਲ੍ਵਲ ਦਾ ਬੁਲਾਇਆ ਪੇਟ ਪਾੜਕੇ ਬਾਹਰ ਨਾ ਆ ਸਕਿਆ.
Source: Mahankosh