Definition
ਸਰਵ- ਅਯੰ. ਯਹ. "ਇਹ ਅਉਸਰ ਤੇ ਚੂਕਿਆ." (ਬਿਲਾ ਮਃ ੫) ੨. ਕ੍ਰਿ. ਵਿ- ਇੱਥੇ. ਇਸ ਜਗਾ. ਇਸ ਲੋਕ ਵਿੱਚ "ਪਰਵਾਣ ਗਣੀ ਸੇਈ ਇਹ ਆਏ." (ਸੂਹੀ ਮਃ ੫) "ਜਉ ਕਹਹੁ ਮੁਖਹੁ ਸੇਵਕ, ਇਹ ਬੈਸੀਐ." (ਸਾਰ ਮਃ ੫) ਇੱਥੇ ਬੈਠੋ. ੩. ਕਿਸੇ ਨੇੜੇ ਪਈ ਚੀਜ ਵੱਲ ਇਸ਼ਾਰਾ ਕਰਕੇ ਦੱਸਣ ਵਾਲਾ ਸ਼ਬਦ। ੪. ਸੰਗ੍ਯਾ- ਇਹ ਸੰਸਾਰ. ਇਹ ਲੋਕ.
Source: Mahankosh