ਇ਼ਰਾਕ਼
iaraakaa/iarākā

Definition

ਅ਼. [عراق] ਸੰਗ੍ਯਾ- ਦਰਿਆ ਦਾ ਕਿਨਾਰਾ. ਕਛਾਰ। ੨. ਈਰਾਨ ਦਾ ਇੱਕ ਭਾਗ, ਜੋ ਖ਼ੁਰਾਸਾਨ ਦੇ ਪੂਰਵ ਹੈ। ੩. ਫ਼ਾਰਸ ਅਤੇ ਅ਼ਰਬ ਦੇ ਮੱਧ, ਦਰਿਆ ਦਜਲਾ ਅਤੇ ਫ਼ਰਾਤ ਦੇ ਕਿਨਾਰੇ ਦਾ ਇਲਾਕਾ, ਜੋ ਇ਼ਰਾਕ਼ੇ ਅ਼ਰਬ ਦੇ ਨਾਉਂ ਤੋਂ ਪ੍ਰਸਿੱਧ ਹੈ. ਇਸ ਵਿੱਚ ਬਗਦਾਦ ਅਤੇ ਬਸਰਾ ਪ੍ਰਸਿੱਧ ਸ਼ਹਰ ਹਨ. Mesopotamia । ੪. ਅੰਗਣ. ਸਹ਼ਨ. ਵੇਹੜਾ। ੫. ਚਮਨ। ੬. ਦੇਖੋ, ਅਰਾਕ.
Source: Mahankosh