Definition
ਸੰ. इन्द्र धनुष. ਸੰਗ੍ਯਾ- ਆਕਾਸ਼ ਵਿੱਚ ਜਲ ਦੇ ਕਿਣਕਿਆਂ ਉੱਪਰ ਪਿਆ ਹੋਇਆ ਸੂਰਜ ਦੀ ਕਿਰਣਾਂ ਦਾ ਰੰਗ, ਜੋ ਕਮਾਣ ਦੀ ਸ਼ਕਲ ਦਾ ਹੁੰਦਾ ਹੈ. ਸੁਰਚਾਪ. ਬੁੱਢੀ ਦੀ ਪੀਂਘ. ਫ਼ਾ- ਕ਼ਮਾਨੇ ਰੁਸ੍ਤਮ. ਅ਼. [قوس قزح] ਕ਼ੌਸ ਕ਼ਜ਼ਹ਼.#ਬਾਈਬਲ (Bible) ਵਿੱਚ ਲਿਖਿਆ ਹੈ ਕਿ ਖ਼ੁਦਾ ਨੇ ਹਜਰਤ ਨੂਹ ਨੂੰ ਪ੍ਰਲੈ ਤੋਂ ਬਚਾਕੇ ਆਦਮੀਆਂ ਨਾਲ ਨੇਮ ਕੀਤਾ ਕਿ ਮੈਂ ਫੇਰ ਕਦੇ ਪ੍ਰਲੈ ਨਹੀਂ ਕਰਾਂਗਾ. ਅਤੇ ਇਸੇ ਪ੍ਰਤਿਗ੍ਯਾ ਦੀ ਨਿਸ਼ਾਨੀ ਆਪਣੀ ਕਮਾਣ ਧਰਤੀ ਅਤੇ ਆਕਾਸ਼ ਦੇ ਵਿਚਕਾਰ ਥਾਪੀ, ਜੋ ਉਸ ਪ੍ਰਤਿਗ੍ਯਾ ਨੂੰ ਚੇਤੇ ਕਰਾਵੇ. ਦੇਖੋ, Gen ਕਾਂਡ ੯.
Source: Mahankosh