Definition
ਸੰਗ੍ਯਾ- ਊੜਾ ਅੱਖਰ। ੨. ਊੜੇ ਅੱਖਰ ਦਾ ਉੱਚਾਰਣ। ੩. ਓਅੰਕਾਰ. "ਉਅਸਤੁਆ ਉਕਾਰੰ" (ਗ੍ਯਾਨ) ਉ- ਆਸ੍ਤਿ- ਤੂ- ਓਅੰਕਾਰ. ਉ- ਓਅੰਕਾਰ- ਤ੍ਵਮਸਿ. ਊੜੇ ਦ੍ਵਾਰਾ ਤੂੰ ਓਅੰਕਾਰ ਰੂਪ ਕਹਿਆ ਜਾਂਦਾ ਹੈ। ੪. ਪਾਰਬ੍ਰਹਮ. ਕਰਤਾਰ. "ਜੰਜਾਰ ਉਕਾਰ ਪ੍ਰਕਾਸ਼ ਮਿਟੈ" (ਨਾਪ੍ਰ) ਓਅੰਕਾਰ ਦੇ ਗ੍ਯਾਨ ਕਰਕੇ ਬੰਧਨ ਮਿਟਦਾ ਹੈ। ੫. ਸਾਕਾਰ. ਸਗੁਣ ਰੂਪ. ਦੇਖੋ, ਉਕਾਰਸ.
Source: Mahankosh