ਉਜਬਕ
ujabaka/ujabaka

Definition

ਫ਼ਾ. [اُذبک] ਉਜਬਕ.¹ ਸੰਗ੍ਯਾ- ਤਾਤਾਰੀ. ਤਾਤਾਰ ਦਾ ਵਸਨੀਕ।#੨. ਤਾਤਾਰ ਦੀ ਇੱਕ ਗਁਵਾਰ (ਅਸਭ੍ਯ) ਜਾਤਿ. ਉਜਬਕ ਤੈਮੂਰ ਦੀ ਫ਼ੌਜ ਵਿੱਚ ਬਹੁਤ ਭਰਤੀ ਸਨ. ਭਾਰਤ ਦੇ ਇਤਿਹਾਸ ਵਿੱਚ ਇਸ ਜਾਤਿ ਦਾ ਜਿਕਰ ਕਈ ਥਾਂ ਦੇਖੀਦਾ ਹੈ। ੩. ਪੰਜਾਬੀ ਵਿੱਚ ਬਲਵਾਨ ਕੱਦਾਵਰ ਅਤੇ ਮੂਰਖ ਆਦਮੀ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ. "ਉਜਬਕ ਕਿਸੂ ਵਲਾਯਤ ਕੇਰਾ। ਖਾਇ ਬਹੁਤ ਅਰੁ ਓਜ ਘਨੇਰਾ." (ਗੁਪ੍ਰਸੂ)
Source: Mahankosh