Definition
ਸੰ. उत्थान- ਉੱਥਾਨ. ਕ੍ਰਿ- ਖੜਾ ਹੋਣਾ। ੨. ਨੀਂਦ੍ਰ ਛੱਡਕੇ ਜਾਗ੍ਰਤ ਅਵਸਥਾ ਵਿੱਚ ਹੋਣਾ। ੩. ਸਾਵਧਾਨ ਹੋਣਾ. ਕਾਰਜ ਕਰਨ ਨੂੰ ਤਿਆਰ ਹੋਣਾ। ੪. ਉਪਜਣਾ. ਉਤਪੰਨ ਹੋਣਾ. "ਜਹਿ ਤੇ ਉਠਿਓ ਤਹਿ ਹੀ ਆਇਓ." (ਸਾਰ ਮਃ ੫) "ਜਿ ਓਸੁ ਮਿਲੈ ਤਿਸੁ ਕੁਸਟ ਉਠਾਹੀ." (ਵਾਰ ਗਉ ੧, ਮਃ ੪)
Source: Mahankosh