ਉਰਦੂ
urathoo/uradhū

Definition

ਤੁ [اُردوُ] ਸੰਗ੍ਯਾ- ਸੈਨਾ. ਫ਼ੌਜ। ੨. ਛਾਵਣੀ. ਫ਼ੌਜ ਦਾ ਨਿਵਾਸਅਸਥਾਨ. ਕੈਂਪ। ੩. ਫ਼ੌਜ ਦਾ ਬਾਜ਼ਾਰ। ੪. ਲਸ਼ਕਰੀ ਲੋਕਾਂ ਦੀ ਮਿਲੀ ਜੁਲੀ ਬੋਲੀ. ਇਸ ਦਾ ਅਰੰਭ ਖਿਲਜੀਆਂ ਦੇ ਰਾਜ ਵੇਲੇ ਸ਼ਾਹੀ ਫੌਜ ਦੇ ਬਜਾਰਾਂ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਬੋਲੀਆਂ ਦੇ ਮੇਲ ਜੋਲ ਤੋਂ ਹੋਇਆ, ਇਸ ਲਈ ਇਸ ਨੂੰ 'ਉਰਦੂ' ਜਾਂ ਲਸ਼ਕਰੀ ਬੋਲੀ ਆਖਣ ਲਗ ਪਏ. ਮੁਗਲਾਂ ਦੇ ਰਾਜ ਸਮੇਂ, ਖ਼ਾਸ ਕਰਕੇ ਸ਼ਾਹ ਜਹਾਨ ਦੇ ਵੇਲੇ ਆਕੇ ਇਹ ਬੋਲੀ ਆਮ ਪ੍ਰਚਲਿਤ ਹੋ ਗਈ. ਇਸ ਦਾ ਢਾਂਚਾ ਹਿੰਦੀ ਹੈ, ਪਰ ਇਸ ਵਿਚ ਅਰਬੀ ਤੁਰਕੀ ਅਤੇ ਫਾਰਸੀ ਸ਼ਬਦ ਭੀ ਪਾਏ ਜਾਂਦੇ ਹਨ, ਲਿਖਣ ਲਈ ਫਾਰਸੀ ਅੱਖਰ ਵਰਤੀਦੇ ਹਨ. ਭਾਵੇਂ ਇਹ ਸਾਰੇ ਉੱਤਰੀ ਹਿੰਦ ਵਿੱਚ ਸਮਝੀ ਜਾਂਦੀ ਹੈ, ਪਰ ਸੰਮਿਲਤ ਪ੍ਰਾਂਤ ਇਸ ਦਾ ਖਾਸ ਘਰ ਹੈ. ਭਾਵੇਂ ਮਿਲੀ ਜੁਲੀ ਕੋਈ ਬੋਲੀ ਹੋਵੇ, ਉਸ ਨੂੰ ਅਸੀਂ ਉਰਦੂ ਆਖ ਸਕਦੇ ਹਾਂ, ਪਰ ਫਾਰਸੀ ਸ਼ਬਦਾਂ ਨਾਲ ਮਿਲੀ ਭਾਰਤ ਦੀ ਬੋਲੀ ਖ਼ਾਸ ਕਰਕੇ ਉਰਦੂ ਪ੍ਰਸਿੱਧ ਹੈ. ਇਸ ਦੇ ਲਿਖਣ ਲਈ ਭੀ ਫਾਰਸੀ ਅੱਖਰ ਵਰਤੇ ਜਾਂਦੇ ਹਨ.
Source: Mahankosh