Definition
ਵਿ- ਉੱਚੀ ਪਦਵੀ ਦਾ ਗੁਰੂ. ਜਗਤ- ਗੁਰੂ. ਗੁਰੂਆਂ ਦਾ ਗੁਰੂ।#੨. ਸੰਗ੍ਯਾ- ਗੁਰੂ ਗੋਬਿੰਦ ਸਿੰਘ ਸਾਹਿਬ. ਗ਼ਨੀ ਖਾਂ ਨਬੀ ਖਾਂ ਅਤੇ ਭਾਈ ਦਯਾ ਸਿੰਘ ਜੀ ਨੇ ਦਸ਼ਮੇਸ਼ ਦਾ ਇਹ ਦੋ ਅਰਥ ਬੋਧਕ ਨਾਉਂ ਮਾਛੀਵਾੜੇ ਤੋਂ ਜਾਣ ਸਮੇਂ ਸ਼ਾਹੀ ਫੌਜ਼ ਨੂੰ ਦੱਸਿਆ ਸੀ, ਜਿਸ ਦਾ ਭਾਵ ਮੁਸਲਮਾਨਾਂ ਨੇ ਸਮਝਿਆ ਕਿ ਉੱਚ ਨਗਰ ਦੇ ਰਹਿਣ ਵਾਲੇ ਇਹ ਪੀਰ ਹਨ. "ਨਗਰ ਉੱਚ ਕੋ ਬਾਸੀ ਭਾਖਤ ਦੀਰਘ ਪੀਰ ਰੀਤਿ ਲਖਯੰਤ." (ਗੁਪ੍ਰਸੂ) ਦੇਖੋ, ਉੱਚ ੩.
Source: Mahankosh