Definition
ਸੰ. ऊदर्ध्वपुणड्र. ਵੈਸਨਵਾਂ ਦਾ ਖੜਾ ਤਿਲਕ, ਜੋ ਪੁੰਡ੍ਰ (ਗੰਨੇ ਦੀ ਪੋਰੀ) ਦੇ ਆਕਾਰ ਦਾ ਹੁੰਦਾ ਹੈ. ਤਿੰਨ ਪੋਰੀਆਂ ਜੋੜਕੇ ਮਾਨੋ ਮੱਥੇ ਉੱਪਰ ਰੱਖੀਆਂ ਹੋਈਆਂ ਹਨ, III ਊਰਧ ਪੁੰਡ੍ਰ ਤਿਲਕ ਵਾਲੇ, ਸ਼ੈਵਾਂ ਦੇ ਟੇਢੇ ਤਿਲਕ ਨੂੰ ਬਹੁਤ ਨਿੰਦਿਤ ਸਮਝਦੇ ਹਨ.¹ ਦੇਖੋ, ਆਡਾ ਟੀਕਾ.
Source: Mahankosh