Definition
ਪੰਜਾਬੀ ਵਰਣਮਾਲਾ ਦਾ ਛੀਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਕੰਠ ਹੈ। ਸੰ. ਸੰਗ੍ਯਾ- ਬ੍ਰਹਮਾ। ੨. ਵਿਸਨੁ। ੩. ਕਾਮਦੇਵ। ੪. ਸੂਰਜ। ੫. ਪ੍ਰਕਾਸ਼. ਰੌਸ਼ਨੀ। ੬. ਅਗਨਿ। ੭. ਪਵਨ। ੮. ਯਮ। ੯. ਆਤਮਾ. ਅੰਤਹਕਰਣ। ੧੦. ਸ਼ਰੀਰ। ੧੧. ਕਾਲ। ੧੨. ਧਨ। ੧੩. ਮੋਰ। ੧੪. ਸ਼ਬਦ. ਧੁਨਿ। ੧੫. ਗੱਠ. ਗਾਂਠ. ਗੰਢ। ੧੬. ਦੇਖੋ, ਕੰ। ੧੭. ਵਿ- ਕਾਰਕ. ਕਰਣ ਵਾਲਾ. ਐਸੀ ਦਸ਼ਾ ਵਿੱਚ ਇਹ ਯੌਗਿਕ ਸ਼ਬਦਾਂ ਦੇ ਅੰਤ ਆਉਂਦਾ ਹੈ. ਜਿਵੇਂ- ਜਾਪਕ, ਸੇਵਕ ਆਦਿ। ੧੮. ਵ੍ਯ- ਕੁ ਦੀ ਥਾਂ ਭੀ ਕ ਆਇਆ ਹੈ. ਦੇਖੋ, ਕਰੂਪੀ। ੧੯. ਪੰਜਾਬੀ ਵਿੱਚ ਇੱਕ ਦਾ ਸੰਖੇਪ ਭੀ ਕ ਹੈ, ਯਥਾ- ਕਲਾਗੇ (ਇੱਕ ਲਾਗੇ).
Source: Mahankosh
Shahmukhi : ک
Meaning in English
sixth letter of Punjabi script used to express velar plosive unaspirated sound [k]
Source: Punjabi Dictionary