ਕਟਾਰੂ
kataaroo/katārū

Definition

ਇੱਕ ਅਰੋੜਾ ਸਿੱਖ, ਜੋ ਕਾਬੁਲ ਵਿੱਚ ਦੁਕਾਨ ਕਰਦਾ ਸੀ. ਇਸ ਦਾ ਵੱਟਾ ਭੁੱਲ ਦੇ ਕਾਰਣ ਘੱਟ ਸੀ. ਸ਼੍ਰੀ ਗੁਰੂ ਅਰਜਨ ਦੇਵ ਨੇ ਇਸ ਦਾ ਵੱਟਾ ਪੂਰਾ ਕਰਕੇ ਕਾਬੁਲ ਦਰਬਾਰ ਵਿੱਚ ਲੱਜਾ ਰੱਖੀ। ੨. ਬੁਰਹਾਨ ਪੁਰ ਨਿਵਾਸੀ ਮਲਿਕ, ਜੋ ਛੀਵੇਂ ਸਤਿਗੁਰੂ ਜੀ ਦਾ ਸਿੱਖ ਹੋ ਕੇ ਯੋਧਾ ਅਤੇ ਉਪਕਾਰੀ ਹੋਇਆ.
Source: Mahankosh