ਕਟਾਸ
kataasa/katāsa

Definition

ਜੇਹਲਮ ਦੇ ਜਿਲੇ ਇੱਕ ਤੀਰਥ, ਜੋ ਪਿੰਡ ਦਾਦਨਖਾਨ ਤੋਂ ੧੫. ਮੀਲ ਉੱਤਰ ਵੱਲ ਹੈ, ਜਿੱਥੇ ਕੁਦਰਤੀ ਪਾਣੀ ਦਾ ਇੱਕ ਪ੍ਰਵਾਹ ਨਿਕਲਦਾ ਹੈ. ਇਸ ਥਾਂ ਵੈਸਾਖੀ ਦੇ ਮੇਲੇ ਪੁਰ ਜਗਤਗੁਰੂ ਨਾਨਕ ਦੇਵ ਅਕਾਲੀਧਰਮ ਦਾ ਪ੍ਰਚਾਰ ਕਰਦੇ ਹੋਏ ਪਧਾਰੇ ਹਨ. ਹਿੰਦੂ ਵਿਸ਼੍ਵਾਸ ਕਰਦੇ ਹਨ ਕਿ ਕਟਾਸ (कटाक्ष) ਅਤੇ ਪੁਸਕਰ (पुष्कर) ਦੋਵੇਂ ਸ਼ਿਵ ਦੀਆਂ ਅੱਖਾਂ ਹਨ. "ਮਧ੍ਯ ਕਟਾਸ ਕਰਾ ਅਸਥਾਨਾ." (ਪਾਰਸਾਵ) ਦਸਗ੍ਰੰਥ ਅਨੁਸਾਰ ਪਾਰਸਨਾਥ ਨੇ ਕਟਾਸ ਵਿੱਚ ਦੇਹ ਤਿਆਗੀ ਹੈ.
Source: Mahankosh