ਕਦੂਰੀ
kathooree/kadhūrī

Definition

ਦੇਖੋ, ਕਦੂਰਤ। ੨. ਫ਼ਾ. [کندوُری] ਕੰਦੂਰੀ. ਸੰਗ੍ਯਾ- ਦਸ੍ਤਰਖ਼੍ਵਾਨ. ਮੇਜ਼ਪੋਸ਼. ਉਹ ਵਸਤ੍ਰ ਜਿਸ ਤੇ ਭੋਜਨ ਪਰੋਸਿਆ ਜਾਵੇ। ੩. ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫਾਤਿਮਾ ਦੇ ਨਾਉਂ ਕੀਤਾ ਹੋਇਆ ਭੋਜਨ, ਜਿਸ ਵਿੱਚ ਉਸ ਦੇ ਨਾਉਂ ਦਾ ਫ਼ਾਤਿਹ਼ਾ ਪੜ੍ਹਿਆ ਜਾਂਦਾ ਹੈ. "ਮਿਸਿਮਿਲਿ ਤਾਮਸੁ ਭਰਮੁ ਕਦੂਰੀ." (ਭੈਰ ਕਬੀਰ) ਤਾਮਸ ਅਤੇ ਭਰਮ ਨੂੰ ਜ਼ਿਬਹਿ ਕਰਕੇ ਕੰਦੂਰੀ ਕਰੋ. ਜੋ ਭਰਮਕਦੂਰੀ ਪਾਠ ਕਰਦੇ ਹਨ, ਉਹ ਮੰਮੇ ਦੇ "ਮੁ" ਨੂੰ ਨਹੀਂ ਵਿਚਾਰੇ.
Source: Mahankosh