ਕਪਿਲ
kapila/kapila

Definition

ਸੰ. ਸੰਗ੍ਯਾ- ਅਗਨਿ। ੨. ਕੁੱਤਾ। ੩. ਸ਼ਿਵ। ੪. ਪਿੱਤਲ ਧਾਤੁ। ੫. ਸੂਰਜ। ੬. ਸਾਂਖ੍ਯ ਸ਼ਾਸਤ੍ਰ ਦਾ ਕਰਤਾ ਇੱਕ ਪ੍ਰਸਿੱਧ ਰਿਸੀ, ਜੋ ਦੇਵਹੂਤਿ ਦੇ ਉਦਰ ਤੋਂ ਕਰਦਮ ਦਾ ਪੁਤ੍ਰ ਸੀ. ਭਾਗਵਤ ਵਿੱਚ ਕਪਿਲ ਨੂੰ ਵਿਸਨੁ ਦਾ ਪੰਜਵਾਂ ਅਵਤਾਰ ਮੰਨਿਆਂ ਹੈ. ਗੀਤਾ ਵਿੱਚ ਕ੍ਰਿਸਨ ਜੀ ਨੇ "ਸਿੱਧਾਨਾਂ ਕਪਿਲੋ ਮੁਨਿਃ" ਕਥਨ ਕੀਤਾ ਹੈ. ਪੁਰਾਣਾ ਵਿੱਚ ਪ੍ਰਸੰਗ ਹੈ ਕਿ ਇਸ ਨੇ ਰਾਜਾ ਸਗਰ ਦੇ ੬੦੦੦੦ ਪੁਤ੍ਰ, ਜਦ ਕਿ ਉਹ ਇਦ੍ਰ ਕਰਕੇ ਚੁਰਾਏ ਹੋਏ ਘੋੜੇ ਦੀ ਤਲਾਸ਼ ਕਰ ਰਹੇ ਸਨ, ਇੱਕ ਵਾਰ ਦੇਖਣ ਨਾਲ ਹੀ ਭਸਮ ਕਰ ਦਿੱਤੇ ਸਨ. "ਗਾਵਹਿ ਕਪਿਲਾਦਿ ਆਦਿਜੋਗੇਸੁਰ." (ਸਵੈਯੇ ਮਃ ੧. ਕੇ) ੭. ਵਿਤੱਥ ਰਿਖੀ ਦਾ ਪੁਤ੍ਰ ਇੱਕ ਹੋਰ ਕਪਿਲ ਹੋਇਆ ਹੈ, ਜੋ ਸਾਂਖ੍ਯ ਸ਼ਾਸਤ੍ਰ ਦੇ ਕਰਤਾ ਤੋਂ ਭਿੰਨ ਹੈ। ੮. ਨਾਰਾਚੀ ਦੇ ਉਦਰ ਤੋਂ ਵਸੁਦੇਵ ਦਾ ਪੁਤ੍ਰ ਤੀਜਾ ਕਪਿਲ ਭੀ ਪੁਰਾਣਾ ਵਿੱਚ ਦੇਖੀਦਾ ਹੈ। ੯. ਵਿ- ਭੂਰਾ. ਸ੍ਯਾਹੀ ਮਾਇਲ ਪੀਲਾ.
Source: Mahankosh