ਕਬੰਧ
kabanthha/kabandhha

Definition

ਸੰ. कबन्ध ਸੰਗ੍ਯਾ- ਧੜ. ਸਿਰ ਬਿਨਾ ਦੇਹ. "ਲਰਤ ਕਬੰਧ ਤੁਰਕ ਗਨ ਸੰਗੇ." (ਪੰਪ੍ਰ) ੨. ਬੱਦਲ. ਮੇਘ। ੩. ਜਲ। ੪. ਰਾਹੂ। ੫. ਉਦਰ. ਪੇਟ। ੬. ਇੱਕ ਮੁਨਿ। ੭. ਇੱਕ ਗੰਧਰਵ। ੮. ਇੱਕ ਰਾਖਸ, ਜਿਸ ਦਾ ਸਿਰ ਇੰਦ੍ਰ ਦੇ ਵਜ੍ਰ ਦਾ ਮਾਰਿਆ ਗਰਦਨ ਤੋਂ ਟੁੱਟਕੇ ਪੇਟ ਵਿੱਚ ਧੱਸ ਗਿਆ ਸੀ. ਦੰਡਕ ਬਣ ਵਿੱਚ ਰਾਮਚੰਦ੍ਰ ਜੀ ਨੇ ਇਸ ਦੇ ਹੱਥ ਵੱਢਕੇ ਜਿਉਂਦਾ ਹੀ ਜ਼ਮੀਨ ਵਿੱਚ ਗੱਡ ਦਿੱਤਾ ਸੀ.
Source: Mahankosh