ਕਮੰਡਲੁ
kamandalu/kamandalu

Definition

ਸੰਗ੍ਯਾ- ਜੋ ਕ (ਜਲ) ਦੀ ਸ਼ੋਭਾ ਨੂੰ ਗ੍ਰਹਿਣ ਕਰੇ. ਗੰਗਾ ਸਾਗਰ. ਟੂਟੀਦਾਰ ਲੋਟਾ। ੨. ਫਕੀਰਾਂ ਦਾ ਜਲਪਾਤ੍ਰ, ਜੋ ਦਰਿਆਈ ਖੋਪੇ ਦਾ ਹੁੰਦਾ ਹੈ. ਚਿੱਪੀ. "ਰਾਜਨ ਸ਼੍ਰੀ ਰਘੁਨਾਥ ਕੇ ਬੈਰ ਕੁਮੰਡਲ ਛੋਡ ਕਮੰਡਲ ਲੀਨੇ." (ਰਾਮਚੰਦ੍ਰਿਕਾ) "ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ." (ਮਾਰੂ ਅਃ ਮਃ ੧)
Source: Mahankosh