Definition
ਸੰਗ੍ਯਾ- ਕੂੜਾ. ਸੰਬਰਣ। ੨. ਸੰ. ਕਰ੍ਕਟ. ਕੇਕੜਾ, ਜੋ ਜਲ ਵਿੱਚ ਰਹਿੰਦਾ ਹੈ, ਅਤੇ ਜਿਸ ਦੀ ਸ਼ਕਲ ਬਿੱਛੂ ਜੇਹੀ ਹੁੰਦੀ ਹੈ। ੩. ਗੋਲਾਕਾਰ ਲੱਕੜ ਦਾ ਜੋੜਾ. "ਕਰਕਟ ਪਾਈ ਝੰਬੀਐ." (ਭਾਗੁ) ਖੂਹ ਦੇ ਚੱਕ ਵਾਂਙ ਗੋਲਾਕਾਰ ਲੱਕੜਾਂ ਦਾ ਘੇਰਾ ਬਣਾਕੇ ਦਾਣੇ ਝੰਬੀਦੇ ਹਨ, ਜਿਸ ਤੋਂ ਵਿਖਰਣ ਦਾ ਭੈ ਨਹੀਂ। ੪. ਕਰਕ ਰਾਸ਼ਿ. ਦੇਖੋ, ਕਰਕ ੯.
Source: Mahankosh