ਕਰਨਾਈ
karanaaee/karanāī

Definition

ਸੰ. कारुण्य ਕਾਰੁਣ੍ਯ. ਸੰਗ੍ਯਾ- ਕ੍ਰਿਪਾਲਤਾ. ਰਹਮ. "ਛੋਰਦਯੋ ਮੁਹਿ ਕੈ ਕਰਨਾਈ।" (ਕ੍ਰਿਸਨਾਵ) ੨. ਅ਼. [قرنا- کرنائے] ਕ਼ਰਨਾ. ਤੁਰ੍ਹੀ. "ਡਫ ਸੋਂ ਮੁਰਲੀ ਕਰਨਾਈ." (ਨਾਪ੍ਰ) "ਸੰਖ ਢੋਲ ਕਰਨਾਏਂ ਗਾਜੀ." (ਚਰਿਤ੍ਰ ੯੭) ਦੇਖੋ, ਅੰ. Cornet.
Source: Mahankosh