ਕਰਾਰੀ
karaaree/karārī

Definition

ਕਰਾਰਾ ਦਾ ਇਸਤ੍ਰੀ ਲਿੰਗ. ਦੇਖੋ, ਕਰਾਰਾ. ਸੰਗ੍ਯਾ- ਦ੍ਰਿੜ੍ਹਤਾ। ੨. ਇਸਥਿਤੀ. "ਟੁਕ ਦਮ ਕਰਾਰੀ ਜਉ ਕਰਉ." (ਤਿਲੰ ਕਬੀਰ) ੩. ਵਿ- ਦ੍ਰਿੜ੍ਹ. ਮਜਬੂਤ. "ਵਿੱਚ ਹਉਮੈ ਭੀਤ ਕਰਾਰੀ." (ਮਲਾ ਮਃ ੪) ੪. ਔਖੀ. ਮੁਸ਼ਕਿਲ. "ਹੁਕਮੀ ਬੰਦੇ ਕਾਰ ਕਰਾਰੀ." (ਭਾਗੁ) ੫. ਪ੍ਰਤਿਗ੍ਯਾ. ਇਕਰਾਰ. "ਹਮ ਸੋਂ ਇਹ ਬਿਧਿ ਕਰੈਂ ਕਰਾਰੀ." (ਗੁਰੁਸੋਭਾ)
Source: Mahankosh