Definition
ਸੰ. कल्माषपाद ਵਿ- ਕਾਲੇ ਪੈਰਾਂ ਵਾਲਾ। ੨. ਸੰਗ੍ਯਾ- ਇੱਕ ਸੂਰਜਵੰਸ਼ੀ ਰਾਜਾ, ਜੋ ਅਯੋਧ੍ਯਾ (ਅਜੁਧ੍ਯਾ) ਵਿੱਚ ਰਾਜ ਕਰਦਾ ਸੀ, ਇਸ ਦਾ ਨਾਉਂ ਸੌਦਾਸ ਸੀ. ਇੱਕ ਵਾਰ ਇਸ ਦੇ ਲਾਂਗਰੀ ਨੇ (ਜੋ ਇੱਕ ਛਲੀਆ ਰਾਖਸ ਸੀ) ਆਦਮੀ ਦਾ ਮਾਸ ਰਿੰਨ੍ਹਕੇ ਵਸ਼ਿਸ੍ਠ ਨੂੰ ਖਵਾ ਦਿੱਤਾ, ਇਸ ਤੇ ਰਿਖੀ ਨੇ ਰਾਜੇ ਨੂੰ ਸ੍ਰਾਪ ਦਿੱਤਾ ਕਿ ਤੂੰ ਰਾਖਸ ਹੋਜਾ. ਰਾਜੇ ਨੇ ਭੀ ਸ੍ਰਾਪ ਦੇਣ ਲਈ ਪਾਣੀ ਦੀ ਚੁਲੀ ਭਰੀ ਕਿਉਂਕਿ ਉਹ ਆਪਣੇ ਤਾਈਂ ਨਿਰਦੋਸ ਜਾਣਦਾ ਸੀ. ਰਾਣੀ ਮਦਯੰਤੀ ਨੇ ਪਤੀ ਨੂੰ ਅਜਿਹਾ ਕਰਨੋਂ ਵਰਜਿਆ. ਰਾਜੇ ਨੇ ਰਿਖੀ ਨੂੰ ਸ੍ਰਾਪ ਦੇਣ ਲਈ ਜੋ ਹੱਥ ਵਿੱਚ ਜਲ ਲਿਆ ਸੀ, ਉਹ ਆਪਣੇ ਪੈਰਾਂ ਉੱਪਰ ਸੁੱਟ ਦਿੱਤਾ, ਜਿਸ ਤੋਂ ਉਹ ਕਾਲੇ ਪੈਰਾਂ ਵਾਲਾ ਹੋ ਗਿਆ.
Source: Mahankosh