Definition
ਸੰ. ਕਲਸ਼. ਸੰਗ੍ਯਾ- ਮੰਦਰ ਦਾ ਮੁਕਟ, ਜੋ ਸੁਵਰਣ (ਸੋਨੇ) ਨਾਲ ਲਿੱਪਿਆ ਹੁੰਦਾ ਹੈ. "ਤੈ ਜਨ ਕਉ ਕਲਸ ਦੀਪਾਇਅਉ." (ਸਵੈਯੇ ਮਃ ੫. ਕੇ) ਤੈਂ ਆਪਣੇ ਦਾਸ ਨੂੰ ਕਲਸ ਵਾਂਙ ਰੌਸ਼ਨ ਕੀਤਾ ਹੈ। ੨. ਘੜਾ. "ਕਨਕ ਕਲਸ ਭਰ ਆਨੈ." (ਸਲੋਹ) ੩. ਇਕ ਤੋਲ, ਜੋ ਅਜ ਕਲ ਅੱਠ ਸੇਰ ਦੇ ਬਰਾਬਰ ਹੈ। ੪. ਇੱਕ ਛੰਦ, ਜਿਸ ਦਾ ਨਾਉਂ ਹੁੱਲਾਸ ਭੀ ਹੈ.¹ ਇਹ ਛੰਦ ਦੋ ਛੰਦਾ ਦੇ ਮੇਲ ਤੋਂ ਬਣਾਇਆ ਜਾਂਦਾ ਹੈ. ਜੋ ਛੰਦ ਕਲਸ਼ (ਸਿਰ) ਪੁਰ ਰੱਖਿਆ ਜਾਵੇ, ਉਸ ਦਾ ਅੰਤਿਮ ਪਦ ਦੂਜੇ ਛੰਦਾਂ ਦੇ ਮੁੱਢ ਸਿੰਘਾਵਲੋਕਨ ਨ੍ਯਾਯ ਕਰਕੇ ਆਉਣਾ ਚਾਹੀਏ. ਦਸਮਗ੍ਰੰਥ ਵਿੱਚ ਚੌਪਾਈ ਅਤੇ ਤ੍ਰਿਭੰਗੀ ਦੇ ਮੇਲ ਤੋਂ "ਕਲਸ" ਛੰਦ ਰਚਿਆ ਗਿਆ ਹੈ. ਯਥਾ-#ਆਦਿ ਅਭੈ ਅਨਗਾਧ ਸਰੂਪੰ,#ਰਾਗ ਰੰਗ ਜਿਹ ਰੇਖ ਨ ਰੂਪੰ,#ਰੰਕ ਭਯੋ ਰਾਵਤ ਕਹੁਁ ਭੂਪੰ,#ਕਹੁਁ ਸਮੁਦ੍ਰ ਸਰਿਤਾ ਕਹੁਁ ਕੂਪੰ, -#ਸਰਿਤਾ ਕਹੁਁ ਕੂਪੰ, ਸਮੁਦਸਰੂਪੰ,#ਅਲਖਬਿਭੂਤੰ ਅਮਿਤਗਤੰ,#ਅਦ੍ਵੈ ਅਬਿਨਾਸੀ, ਪਰਮ ਪ੍ਰਕਾਸੀ,#ਤੇਜ ਸੁਰਾਸੀ, ਅਕ੍ਰਿਤਕ੍ਰਿਤੰ,#ਜਿਹ ਰੂਪ ਨ ਰੇਖੰ, ਅਲਖ ਅਭੇਖੰ#ਅਮਿਤ ਅਦ੍ਵੈਖੰ, ਸਰਬਮਈ,#ਸਬ ਕਿਲਵਿਖਹਰਣੰ ਪਤਿਤਉਧਰਣੰ,#ਅਸਰਣਸਰਣੰ, ਏਕ ਦਈ.#(ਗ੍ਯਾਨ)#(ਅ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਛੰਦਾਂ ਦੇ ਮੇਲ ਤੋਂ ਕਲਸ ਛੰਦ ਰਚੇ ਗਏ ਹਨ, ਜਿਨ੍ਹਾਂ ਦੇ ਕੁਝ ਰੂਪ ਇਸ ਥਾਂ ਲਿਖਦੇ ਹਾਂ.#ਚੌਪਈ ਅਤੇ ਸਵੈਯੇ ਦੇ ਮੇਲ ਤੋਂ ਕਲਸ, ਯਥਾ-#ਸਤਿਗੁਰ ਸੇਵਿ ਪਰਮਪਦੁ ਪਾਯਉ,#ਅਬਿਨਾਸੀ ਅਬਿਗਤੁ ਧਿਆਯਉ,#ਤਿਸ ਭੇਟੇ ਦਾਰਿਦ੍ਰ ਨ ਚੰਪੈ,#ਕਲ੍ਯਸਹਾਰੁ ਤਾਸੁ ਗੁਣ ਜੰਪੈ. -#ਜੰਪਉ ਗੁਣ ਬਿਮਲ ਸੁਜਨ ਜਨ ਕੇਰੇ,#ਅਮਿਅਨਾਮੁ ਜਾਕਉ ਫੁਰਿਆ,#ਇਨਿ ਸਤਿਗੁਰ ਸੇਵਿ ਸਬਦਰਸੁ ਪਾਯਾ,#ਨਾਮੁ ਨਿਰੰਜਨ ਉਰਿ ਧਰਿਆ,#ਹਰਿਨਾਮ ਰਸਿਕੁ ਗੋਬਿੰਦਗੁਣਗਾਹਕੁ#ਚਾਹਕੁ ਤੱਤ ਸਮੱਤਸਰੇ,#ਕਵਿ ਕਲ੍ਯ ਠਕੁਰ ਹਰਿਦਾਸਤਨੇ,#ਗੁਰ ਰਾਮਦਾਸ ਸਰ ਅਭਰ ਭਰੇ.#(ਸਵੈਯੇ ਮਃ ੪. ਕੇ)#(ੲ) ਨਿਤਾ ਅਤੇ ਸਾਰ ਛੰਦ ਦੇ ਮੇਲ ਤੋਂ ਕਲਸ. ਨਿਤਾ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੧੨. ਮਾਤ੍ਰਾ ਅੰਤ ਦੋ ਗੁਰੁ.#ਉਦਾਹਰਣ-#ਹਮ ਘਰਿ ਸਾਜਨ ਆਏ, ਸਾਚੈ ਮੇਲਿ ਮਿਲਾਏ, x x#ਸਹਜਿ ਮਿਲਾਏ ਹਰਿ ਮਨਿ ਭਾਏ,#ਪੰਚ ਮਿਲੇ ਸੁਖ ਪਾਇਆ.#ਸਾਈ ਵਸਤੁ ਪਰਾਪਤ ਹੋਈ,#ਜਿਸੁ ਸੇਤੀ ਮਨੁ ਲਾਇਆ² x x x#(ਸੂਹੀ ਛੰਤ ਮਃ ੧)
Source: Mahankosh
KALS
Meaning in English2
s. m, Corruption of the Sanskrit word Kalsh. An carthen water vessel used in Hindu worship; the spire of a temple, a dome, a pinnacle, the peaked top of a kind of sedan chair used by ladies at weddings.
Source:THE PANJABI DICTIONARY-Bhai Maya Singh