ਕਵੱਡੀ
kavadee/kavadī

Definition

ਇੱਕ ਪ੍ਰਕਾਰ ਦੀ ਪੇਂਡੂ ਖੇਡ. ਦੋ ਟੋਲੇ ਬਣਾਕੇ ਖਿਡਾਰੀ ਮੈਦਾਨ ਵਿੱਚ ਪਾੜਾ (ਲਕੀਰ) ਖਿੱਚਦੇ ਹਨ. ਲਕੀਰ ਤੋਂ ਇੱਕ ਪਾਸੇ ਦਾ ਆਦਮੀ 'ਕਵਡੀ ਕਵਡੀ' ਇੱਕ ਸਾਹ ਆਖਦਾ ਹੋਇਆ ਦੂਜੇ ਪਾਸੇ ਜਾ ਕੇ ਫੁਰਤੀ ਨਾਲ ਕਿਸੇ ਨੂੰ ਛੁਹਿੰਦਾ ਹੈ, ਅਤੇ ਬਿਨਾ ਫੜਾਈ ਖਾਧੇ ਅਤੇ ਸਾਹ ਲੈਣ ਦੇ ਆਪਣੀ ਟੋਲੀ ਨਾਲ ਆ ਮਿਲਦਾ ਹੈ, ਜੇ ਵਿਰੁੱਧ ਮੰਡਲੀ ਦੇ ਖਿਡਾਰੀਆਂ ਤੋਂ ਫੜਿਆ ਜਾਵੇ, ਤਦ ਹਾਰ ਹੁੰਦੀ ਹੈ. ਇਸ ਖੇਡ ਵਿੱਚ ਇਤਨੀ ਹੀ ਚਤੁਰਾਈ ਹੈ ਕਿ ਬਿਨਾ ਸਾਹ ਪਰਤੇ ਵਿਰੋਧੀ ਨੂੰ ਛੁਹ ਲੈਣਾ ਅਰ ਆਪ ਫੜਾਈ ਨਾ ਖਾਣੀ.
Source: Mahankosh