ਕਹਕਹਾ ਦੀਵਾਰ
kahakahaa theevaara/kahakahā dhīvāra

Definition

ਫ਼ਾ. [قہقہ دیوار] ਸੰਗ੍ਯਾ- ਚੀਨ ਦੇਸ਼ ਦੀ ਇੱਕ ਕੰਧ, ਜਿਸ ਨੂੰ ਦੇਖਦੇ ਹੀ ਕ਼ਹਕ਼ਹਾ (ਹਾਸੀ) ਆ ਜਾਵੇ. ਇਹ ਦੀਵਾਰ ੧੫੦੦ ਮੀਲ ਲੰਮੀ ੨੦. ਫੁੱਟ ਉੱਚੀ ਅਤੇ ਇਤਨੀ ਹੀ ਚੌੜੀ ਹੈ, ਸੌ ਸੌ ਗਜ਼ ਦੀ ਵਿੱਥ ਤੇ ਮਜਬੂਤ ਬੁਰਜ ਬਣੇ ਹੋਏ ਹਨ. ਇਹ ਕੰਧ ਈਸਵੀ ਸਨ ਦੇ ਆਰੰਭ ਤੋਂ ੨੧੩ ਵਰ੍ਹੇ ਪਹਿਲਾਂ ਚੀਨ ਦੇ ਰਾਜਾ ਸੀਹ੍ਵਾਙਤੀ ਨੇ ਆਪਣੇ ਵੈਰੀ ਮੰਗੋਲਾਂ ਦੇ ਹੱਲੇ ਰੋਕਣ ਲਈ ਬਣਾਈ ਸੀ। ੨. ਹੁਣ ਮੁਹਾਵਰੇ ਵਿੱਚ ਇਹ ਪਦ ਅਤਿ ਕਠਿਨ ਜਾਂ ਅਚਰਜ ਵਸਤੁ ਲਈ ਵਰਤੀਦਾ ਹੈ. ਦੇਖੋ, ਸੱਤ ਅਜੂਬੇ ਅਤੇ ਕਹਕਹ ਦੀਵਾਰ.
Source: Mahankosh