Definition
ਅ਼. [قیامت] ਸੰਗ੍ਯਾ- ਇਸਥਿਤੀ. ਕ਼ਾਯਮੀ. ਮੁਸਲਮਾਨਾਂ ਦੇ ਮਤ ਅਨੁਸਾਰ ਪ੍ਰਲੈ ਹੋਣ ਪਿੱਛੋਂ ਮੁਰਦੇ ਉਠ ਖੜੇ (ਕ਼ਾਯਮ) ਹੋਣਗੇ, ਇਸ ਲਈ ਅੰਤਲੇ ਦਿਨ ਸ਼ਰੀਰ ਵਿੱਚ ਰੂਹਾਂ ਦੀ ਕ਼ਾਯਮੀ ਦਾ ਨਾਉਂ ਕ਼ਯਾਮਤ ਹੋ ਗਿਆ ਹੈ. "ਕਯਾਮਤ ਕੇ ਹੀ ਦਿਵਸ ਮੇ ਸਭੋ ਨਬੇੜਾ ਹੋਇ." (ਮਗੋ) ਕ਼ੁਰਾਨ ਸੂਰਤ ੩੨ ਆਯਤ ੫. ਵਿੱਚ ਲਿਖਿਆ ਹੈ ਕਿ ਆਦਮੀਆਂ ਦੇ ਹਜ਼ਾਰ ਵਰ੍ਹੇ ਦਾ ਇੱਕ ਦਿਨ ਪ੍ਰਲੈ ਦੇ ਅੰਤ ਹੋਵੇਗਾ, ਜਿਸ ਵਿੱਚ ਜੀਵਾਂ ਦੇ ਸ਼ੁਭ ਅਸ਼ੁਭ ਕਰਮਾਂ ਦਾ ਫੈਸਿਲਾ ਖੁਦਾ ਕਰੇਗਾ.
Source: Mahankosh