Definition
ਅ਼. [قلم] ਸੰਗ੍ਯਾ- ਲੇਖਨੀ. ਲਿੱਖਣ. "ਕਲਮ ਜਲਉ ਸਣੁ ਮਸਵਾਣੀਐ." (ਵਾਰ ਸ੍ਰੀ ਮਃ ੩) ੨. ਬਿਰਛ ਦੀ ਟਾਹਣੀ, ਜੋ ਪਿਉਂਦ ਲਈ ਵੱਢੀ ਗਈ ਹੈ। ੩. ਕ਼ਲਮ ਦੇ ਆਕਾਰ ਦੀ ਕੋਈ ਵਸਤੁ। ੪. ਕਲਮਾ ਦਾ ਸੰਖੇਪ. "ਕਲਮ ਖੁਦਾਈ ਪਾਕੁ ਖਰਾ." (ਮਾਰੂ ਸੋਲਹੇ ਮਃ ੫) ਅਤਿ ਪਵਿਤ੍ਰ ਰਹਿਣਾ ਖ਼ੁਦਾਈ ਕਲਮਾ ਹੈ। ੫. ਸੰ. ਇੱਕ ਪ੍ਰਕਾਰ ਦੇ ਚਾਉਲ.
Source: Mahankosh