Definition
[قُطب اُلدیِن] ਕ਼ੁਤ਼ਬੁੱਦੀਨ. ਵਿ- ਧਰਮ ਦਾ ਧ੍ਰੁਵ. ਜਿਸ ਦੇ ਆਸਰੇ ਧਰਮ ਹੈ। ੨. ਜਲੰਧਰ ਦਾ ਜਾਲਿਮ ਹਾਕਿਮ, ਜਿਸ ਨੇ ਸਿੱਖਾਂ ਨੂੰ ਅਸਹਿ ਕਸ੍ਟ ਦਿੱਤੇ. ਇੱਕ ਬਾਰ ਜਦਕਿ ਏਹ ਬਿਆਸ ਕਿਨਾਰੇ ਸ਼ਿਕਾਰ ਖੇਡ ਰਿਹਾ ਸੀ, ਤਦ ਬਾਘ ਸਿੰਘ ਨੇ ਅਚਾਨਕ ਆ ਫੜਿਆ ਅਤੇ ਜਿਉਂਦਾ ਹੀ ਅੱਗ ਵਿੱਚ ਫੂਕ ਦਿੱਤਾ। ੩. ਕੁਸੂਰ ਦਾ ਹਾਕਿਮ. ਦੇਖੋ, ਕੁਸੂਰ ੧.। ੪. ਦੇਖੋ, ਕ਼ੁਤ਼ਬੁੱਦੀਨ ਐਬਕ.
Source: Mahankosh