ਕਾਂਉ ਉਡਾਉਣਾ
kaanu udaaunaa/kānu udāunā

Definition

ਕ੍ਰਿ- ਕਾਕ ਦੇ ਉਡਾਉਣ (ਕਾਂ ਉਡਾਰਨ) ਦੀ ਕ੍ਰਿਯਾ. ਇਸਤ੍ਰੀਆਂ ਦਾ ਮੰਨਿਆ ਹੋਇਆ ਇੱਕ ਸ਼ਕੁਨ (ਸਗਨ). ਘਰ ਪੁਰ ਬੈਠੇ ਕਾਂਉ ਨੂੰ ਜੇ ਬਿਨਾ ਡਰਾਉਣ ਦੀ ਚੇਸ੍ਟਾ ਦੇ ਕੇਵਲ ਮੁਖ ਤੋਂ, ਵਿਦੇਸ਼ ਗਏ ਸੰਬੰਧੀ ਨੂੰ ਮਨ ਵਿੱਚ ਚਿਤਵਕੇ, ਉਡਨ ਲਈ ਕਿਹਾ ਜਾਵੇ ਅਤੇ ਕਾਗ ਉਡ ਜਾਵੇ, ਤਦ ਸਮਝਿਆ ਜਾਂਦਾ ਹੈ ਕਿ ਸੰਬੰਧੀ ਛੇਤੀ ਆਉਣ ਵਾਲਾ ਹੈ, ਜੇ ਕਾਂਉ ਨਾ ਉਡੇ, ਤਦ ਮੰਨੀਦਾ ਹੈ ਕਿ ਆਉਣ ਵਿੱਚ ਦੇਰੀ ਹੈ. ਦੇਖੋ, ਕਾਗ ਉਡਾਉਣਾ.
Source: Mahankosh