ਕਾਂਚੀ
kaanchee/kānchī

Definition

ਸੰ. काञची ਸੰ. ਸੰਗ੍ਯਾ- ਤੜਾਗੀ. ਖਾਸ ਕਰਕੇ ਇਸਤ੍ਰੀ ਦੀ ਧਾਤੁ ਦੀ ਤੜਾਗੀ, ਜਿਸ ਵਿੱਚ ਘੁੰਗਰੂ ਲੱਗੇ ਹੋਣ. ਛੁਦ੍ਰਘੰਟਿਕਾ। ੨. ਹਿੰਦੂਆਂ ਦੀ ਸੱਤ ਪੁਰੀਆਂ ਵਿੱਚੋਂ ਇੱਕ ਪਵਿਤ੍ਰ ਪੁਰੀ, ਜੋ ਮਦਰਾਸ ਦੇ ਚੇਂਗਲਪਟ ਜਿਲੇ ਵਿੱਚ ਹੈ, ਇਹ ਪੁਰਾਣੇ ਸਮੇਂ ਵਿੱਚ ਚੋਲ ਅਤੇ ਪਲ੍ਹਵਾਂ ਦੀ ਰਾਜਧਾਨੀ ਰਹੀ ਹੈ. ਹੁਣ ਇਸ ਦਾ ਪ੍ਰਸਿੱਧ ਨਾਉਂ ਕਾਂਜੀਵਰੰ (Conjeeveram) ਹੈ. ਕਾਂਚੀ ਦਾ ਨਾਉਂ ਭਾਈ ਗੁਰੁਦਾਸ ਜੀ ਨੇ ਕਾਂਤੀ ਲਿਖਿਆ ਹੈ. ਦੇਖੋ, ਕਾਂਤੀ.
Source: Mahankosh

KÁṆCHÍ

Meaning in English2

s. f, n acid liquor made by fermenting a preparation of chaná and carrots; i. q. Káṇjí.
Source:THE PANJABI DICTIONARY-Bhai Maya Singh