Definition
ਦੇਖੋ, ਕਾਣ ੫। ੨. ਕਾਂਉਂ. ਕਾਕ. ਕਾਂਉਂ ਦਾ ਨਾਉਂ ਕਾਣਾ ਪੈਣ ਦਾ ਮੂਲ ਇਹ ਹੈ ਕਿ ਇੰਦ੍ਰ ਦੇ ਪੁਤ੍ਰ ਜਯੰਤ ਨੇ ਕਾਂਉਂ ਦੀ ਸ਼ਕਲ ਬਣਾਕੇ ਸੀਤਾ ਦੇ ਪੈਰ ਵਿੱਚ ਚੁੰਜ ਨਾਲ ਲਹੂ ਚਲਾ ਦਿੱਤਾ, ਰਾਮਚੰਦ੍ਰ ਜੀ ਨੇ ਉਸ ਦੀ ਇੱਕ ਅੱਖ ਤੀਰ ਨਾਲ ਭੰਨੀ. ਸੰਸਕ੍ਰਿਤ ਗ੍ਰੰਥਾਂ ਵਿੱਚ ਇਹ ਭੀ ਲਿਖਿਆ ਹੈ ਕਿ ਕਾਂਉਂ ਦੀ ਡੇਲੀ ਇੱਕ ਹੁੰਦੀ ਹੈ, ਜੋ ਦੋਹਾਂ ਅੱਖਾਂ ਵਿੱਚ ਫਿਰਦੀ ਰਹਿੰਦੀ ਹੈ. ਪਰ ਅਸੀਂ ਕਾਂਉਂ ਨੂੰ ਫੜਕੇ ਚੰਗੀ ਤਰਾਂ ਦੇਖਿਆ ਹੈ ਅਤੇ ਇਹ ਬਾਤ ਨਿਰਮੂਲ ਪਾਈ ਹੈ ੩. ਨਾਮਦੇਵ ਨੇ ਧਰਮ ਅਤੇ ਵਿਹਾਰ ਦੋ ਨੇਤ੍ਰ ਮੰਨਕੇ, ਜਿਸ ਵਿੱਚ ਇੱਕ ਦਾ ਅਭਾਵ ਹੈ ਉਸ ਨੂੰ ਕਾਣਾ ਲਿਖਿਆ ਹੈ. ਯਥਾ, "ਹਿੰਦੂ ਅੰਨਾ ਤੁਰਕੂ ਕਾਣਾ." (ਗੌਂਡ ਨਾਮਦੇਵ) ਹਿੰਦੂਆਂ ਨੇ ਧਰਮ ਅਤੇ ਨੀਤਿ ਦੋਵੇਂ ਤ੍ਯਾਗ ਦਿੱਤੇ ਇਸ ਕਰਕੇ ਅੰਨ੍ਹੇ ਅਤੇ ਤੁਰਕਾਂ ਨੇ ਕੇਵਲ ਦੁਨੀਆਂ ਮੁੱਖ ਸਮਝਕੇ ਧਰਮ ਨੂੰ ਪਿੱਠ ਦੇ ਦਿੱਤੀ ਇਸ ਲਈ ਕਾਣੇ ਹੋ ਗਏ. ਨਾਮਦੇਵ ਜੀ ਨੇ ਸਮੇਂ ਦੀ ਦਸ਼ਾ ਨੂੰ ਦੇਖਕੇ ਸਾਧਾਰਣ ਰੀਤਿ ਕਰਕੇ ਇਹ ਵਾਕ ਕਹਿਆ ਹੈ. ਇਸ ਪ੍ਰਸੰਗ ਦੀ ਪੁਸ੍ਟੀ ਮੱਕੇ ਦੀ ਗੋਸਟ (ਗੋਸ੍ਠਿ) ਵਿੱਚ ਭੀ ਹੈ-#"ਅੰਧੇ ਕਾਣੇ ਦੋਜਕੀ ਦੋਜਕ ਪੜਨੀ ਜਾਇ,#ਕਾਣੇ ਦਾ ਛਡ ਸੰਗ ਤੂੰ ਅੰਧੇ ਨਾਲ ਨ ਪਾਇ,#ਨਾਨਕ ਕਲਿ ਵਿੱਚ ਨਿਰਮਲੀ ਗੁਰਸਿੱਖੀ ਪਰਵਾਨ,#ਅਗਨਿਤ ਲੰਘੇ ਉੱਮਤੀ ਸੱਚ ਨਾਮ ਪਰਧਾਨ."#ਅਤ੍ਰਿ ਸਿਮ੍ਰਿਤ ਦੇ ਸ਼ਃ ੩੪੮ ਵਿੱਚ ਲਿਖਿਆ ਹੈ ਕਿ ਵੇਦ ਅਤੇ ਸਿਮ੍ਰਿਤਿ ਦਾ ਗ੍ਯਾਨੀ ਸੁਜਾਖਾ ਹੈ, ਜਿਸ ਨੂੰ ਇੱਕ ਦਾ ਗ੍ਯਾਨ ਨਹੀਂ ਉਹ ਕਾਣਾ ਹੈ ਜੋ ਦੋਹਾਂ ਤੋਂ ਬਿਨਾ ਹੈ ਉਹ ਅੰਧਾ ਹੈ.
Source: Mahankosh
KÁṈÁ
Meaning in English2
a, ne eyed; defective in some member; defective in one's action; lacking relatives:—máṇ ṭuṇḍí piu káṉáṇ, puttar motí dá dáṉá. The mother maimed, the father one-eyed; the son a pearl!—Prov.
Source:THE PANJABI DICTIONARY-Bhai Maya Singh