ਕਾਨਕੁਬਜ
kaanakubaja/kānakubaja

Definition

ਸੰ. ਕਾਨ੍ਯਕੁਬਜ. ਕਨੌਜ ਸ਼ਹਿਰ. "ਕਾਨਕੁਬਜਈਸ੍ਵਰ ਕੋ ਜਿਨ੍ਯੋ." (ਚਰਿਤ੍ਰ ੨੧੭) ੨. ਕ਼ਨੌਜ ਦੇ ਆਸ ਪਾਸ ਦਾ ਇਲਾਕਾ. ਫਰਰੁਖਾਬਾਦ ਦਾ ਜਿਲਾ। ੩. ਕਨੌਜੀਆ ਬ੍ਰਾਹਮਣ. ਇਸ ਨਾਉਂ ਦਾ ਕਾਰਣ ਰਾਮਾਇਣ ਵਿੱਚ ਇਉਂ ਲਿਖਿਆ ਹੈ-#ਰਾਜਰਿਖੀ ਕੁਸ਼ਨਾਭ ਨੇ ਘ੍ਰਿਤਾਚੀ ਅਪਸਰਾ ਤੋਂ ਸੌ ਕੰਨ੍ਯਾ ਪੈਦਾ ਕੀਤੀਆਂ, ਜਦ ਲੜਕੀਆਂ ਜੁਆਨ ਹੋਈਆਂ, ਤਦ ਵਾਯੁ (ਪੌਣ) ਦੇਵਤਾ ਮੋਹਿਤ ਹੋ ਕੇ ਉਨ੍ਹਾਂ ਨੂੰ ਵਰਣ ਲੱਗਾ. ਲੜਕੀਆਂ ਨੇ ਆਖਿਆ ਕਿ ਪਿਤਾ ਦੀ ਆਗ੍ਯਾ ਬਿਨਾ ਅਸੀਂ ਕਿਸੇ ਨੂੰ ਨਹੀਂ ਵਰਦੀਆਂ. ਇਸ ਪੁਰ ਪੌਣ ਦੇਵਤਾ ਨੇ ਕ੍ਰੋਧ ਕਰਕੇ ਸਾਰੀਆਂ ਕੁੱਬੀਆਂ ਕਰ ਦਿੱਤੀਆਂ. ਕੁਸ਼ਨਾਭ ਨੇ ਉਨ੍ਹਾਂ ਕੁਬੜੀਆਂ ਨੂੰ ਰਾਜਾ ਬ੍ਰਹਮਦੱਤ ਨਾਲ ਵਿਆਹ ਦਿੱਤਾ ਅਤੇ ਸ਼ਾਦੀ ਹੋਣ ਪੁਰ ਉਨ੍ਹਾਂ ਦਾ ਕੁਬੜਾਪਨ ਦੂਰ ਹੋ ਗਿਆ. ਇਨ੍ਹਾਂ ਕੁੱਬੀਆਂ ਕੰਨ੍ਯਾ ਤੋਂ ਗੋਤ ਅਤੇ ਦੇਸ਼ ਦਾ ਨਾਉਂ "ਕਾਨ੍ਯਕੁਬਜ" ਹੋ ਗਿਆ.
Source: Mahankosh