ਕਾਨ੍ਹ ਸਿੰਘ
kaanh singha/kānh singha

Definition

ਬਾਵਾ ਬਿਨੋਦ ਸਿੰਘ ਤੇਹਣ ਦਾ ਸੁਪੁਤ੍ਰ. ਦੇਖੋ, ਬੰਦਾ ਬਹਾਦੁਰ। ੨. ਦਸ਼ਮੇਸ਼ ਦਾ ਸੇਵਕ, ਜੋ ਇੱਕ ਵਾਰ ਲੇਪਨ ਕਰਦਾ ਸੀ, ਅਨਗਹਲੀ ਨਾਲ ਦਸ਼ਮੇਸ਼ ਦੇ ਜਾਮੇ ਪੁਰ ਛਿੱਟਾ ਪੈ ਗਿਆ. ਸਤਿਗੁਰੂ ਨੇ ਹੁਕਮ ਦਿੱਤਾ ਕਿ ਇਸ ਦੇ ਤਮਾਚਾ ਮਾਰੋ. ਇਸ ਪੁਰ ਅਨੇਕ ਸਿੱਖਾਂ ਨੇ ਤਮਾਚੇ ਮਾਰੇ. ਦਸ਼ਮੇਸ਼ ਨੇ ਫ਼ਰਮਾਇਆ ਕਿ ਅਸਾਂ ਇੱਕ ਤਮਾਚੇ ਨੂੰ ਕਿਹਾ ਸੀ ਤੁਸੀਂ ਬਹੁਤੇ ਕਿਉਂ ਮਾਰੇ? ਸਭ ਨੇ ਕਿਹਾ ਗੁਰੂ ਦਾ ਹੁਕਮ ਸਭ ਨੂੰ ਮੰਨਣਾ ਚਾਹੀਏ. ਦਸ਼ਮੇਸ਼ ਨੇ ਫ਼ਰਮਾਇਆ ਕਿ ਆਪਣੀ ਪੁਤ੍ਰੀ ਇਸ ਨੂੰ ਅਰਪੋ. ਇਸ ਪੁਰ ਸਭ ਚੁੱਪ ਹੋ ਗਏ. ਅਜਬ ਸਿੰਘ ਕੰਧਾਰ ਨਿਵਾਸੀ ਨੇ ਆਪਣੀ ਪੁਤ੍ਰੀ ਅਰਪੀ. ਸਤਿਗੁਰਾਂ ਨੇ ਉਸ ਦਾ ਕਾਨ੍ਹ ਸਿੰਘ ਨਾਲ ਆਨੰਦ ਪੜ੍ਹਾ ਦਿੱਤਾ. ਕਾਨ੍ਹਾ ਸਿੰਘ ਦਾ ਪੁਤ੍ਰ ਵਸਾਖਾ ਸਿੰਘ ਵਡਾ ਸਿਦਕੀ ਅਤੇ ਕਰਣੀ ਵਾਲਾ ਸਿੱਖ ਹੋਇਆ ਹੈ.
Source: Mahankosh