ਕਾਮਧੈਨ
kaamathhaina/kāmadhhaina

Definition

ਪੁਰਾਣਾਂ ਅਨੁਸਾਰ ਸੁਰਗ ਦੀ ਇੱਕ ਗਊ, ਜੋ ਸਮੁੰਦਰ ਰਿੜਕਣ ਸਮੇਂ ਨਿਕਲੀ ਹੈ. ਇਹ ਮਨਚਿਤਵੇ ਪਦਾਰਥ ਦੇਣ ਕਰਕੇ ਕਾਮਧੇਨੁ ਸਦਾਉਂਦੀ ਹੈ. "ਅਨਿਕ ਬਸੁਧਾ ਅਨਿਕ ਕਾਮਧੇਨ." (ਸਾਰ ਅਃ ਮਃ ੫)#"ਕਾਮਧੇਨੁ ਸੋਹੀ ਦਰਬਾਰੇ." (ਮਾਰੂ ਸੋਲਹੇ ਮਃ ੫) "ਕਾਮਧੈਨ ਬਸਿ ਜਾਕੇ." (ਮਾਰੂ ਰਵਿਦਾਸ)#ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਦਕ੍ਸ਼੍‍ ਦੀ ਕੰਨ੍ਯਾ ਸੁਰਭਿ ਦੇ ਉਦਰ ਤੋਂ ਕਸ਼੍ਯਪ ਦੀ ਬੇਟੀ ਰੋਹਿਣੀ ਜਨਮੀ. ਰੋਹਿਣੀ ਦੇ ਗਰਭ ਤੋਂ ਸੂਰਸੇਨ ਵਸੁ ਦੇ ਵੀਰਯ ਕਰਕੇ ਕਾਮਧੇਨੁ ਦਾ ਜਨਮ ਹੋਇਆ. ਇੱਕ ਵਿਸਈ ਵੇਤਾਲ ਕਾਮਧੇਨੁ ਦੀ ਸੁੰਦਰਤਾ ਦੇਖਕੇ ਮੋਹਿਤ ਹੋ ਗਿਆ ਅਤੇ ਬੈਲ ਦਾ ਰੂਪ ਧਾਰਕੇ ਉਸ ਨੇ ਕਾਮਧੇਨੁ ਨਾਲ ਭੋਗ ਕੀਤਾ, ਜਿਸ ਤੋਂ ਇੱਕ ਵੱਡੇ ਕ਼ੱਦ ਦਾ ਬੈਲ ਜਨਮਿਆ ਜੋ ਸ਼ਿਵ ਦਾ ਵਾਹਨ ਹੋਇਆ।#੨. ਕਪਿਲਾ ਨਾਮਕ ਕਾਮਧੇਨੁ ਇੱਕ ਗਊ, ਜੋ ਮਨ ਚਿਤਵੇ ਪਦਾਰਥ ਦਿੰਦੀ ਸੀ. ਇਹ ਗਾਂ ਵਿਸਨੁ ਨੇ ਬ੍ਰਹਮਾ ਨੂੰ ਦਿੱਤੀ ਸੀ, ਉਸ ਤੋਂ ਭ੍ਰਿਗੁ ਨੂੰ ਅਤੇ ਉਸ ਪਾਸੋਂ ਜਮਦਗ੍ਨਿ ਰਿਖੀ ਨੂੰ ਪ੍ਰਾਪਤ ਹੋਈ. ਜਦ ਕਾਰ੍‍ਤਵੀਰ੍‍ਯ ਨੇ ਜਮਦਗ੍ਨਿ ਮਾਰ ਦਿੱਤਾ, ਤਦ ਇਹ ਬ੍ਰਹਮਲੋਕ ਨੂੰ ਚਲੀ ਗਈ. ਦੇਖੋ, ਬ੍ਰਹਮ੍‍ਵੈਵਰ੍‍ਤ ਪੁਰਾਣ.
Source: Mahankosh