ਕਾਰਕ
kaaraka/kāraka

Definition

ਸੰ. ਵਿ- ਕਰਨ ਵਾਲਾ. ਕਰਤਾ. ਇਸ ਸ਼ਬਦ ਦਾ ਵਿਸ਼ੇਸ ਕਰਕੇ ਪ੍ਰਯੋਗ ਦੂਜੇ ਸ਼ਬਦਾਂ ਨਾਲ ਮਿਲਕੇ ਹੋਇਆ ਕਰਦਾ ਹੈ, ਜੈਸੇ- ਸੁਖਕਾਰਕ, ਦੁਖਕਾਰਕ ਆਦਿ। ੨. ਸੰਗ੍ਯਾ- ਵ੍ਯਾਕਰਣ ਅਨੁਸਾਰ ਸੰਗ੍ਯਾ ਅਥਵਾ ਸਰਵਨਾਮ ਸ਼ਬਦ ਦੀ ਉਹ ਅਵਸਥਾ, ਜਿਸ ਨਾਲ ਉਸ ਦੀ ਕ੍ਰਿਯਾ ਨਾਲ ਸੰਬੰਧ ਪ੍ਰਗਟ ਹੋਵੇ. Case. ਕਾਰਕ ਛੀ ਹਨ-#ਕਰਤਾ, ਕਰਮ, ਕਰਣ, ਸੰਪ੍ਰਦਾਨ, ਅਪਾਦਾਨ ਅਤੇ ਅਧਿਕਰਣ. ਇਨ੍ਹਾਂ ਵਿੱਚ ਸਸ੍ਨੀ ਵਿਭਕਤੀ ਬਿਨਾ ਹੋਰ ਸਭੋ ਵਿਭਕਤੀਆਂ ਯਥਾਕ੍ਰਮ ਲਗਦੀਆਂ ਹਨ.¹#ਉਦਾਹਰਣ-#(ੳ) ਕਰਤਾ- ਗੁਰਮੁਖ ਸਿੰਘ ਪਾਠ ਕਰਦਾ ਹੈ. ਗੁਰੂ ਦੇ ਸਿੱਖ ਨੇ ਅਰਦਾਸ ਕੀਤੀ.#(ਅ) ਕਰਮ- ਸਿੱਖ ਨੂੰ ਪ੍ਰਸਾਦ ਛਕਾਇਆ.#(ੲ) ਕਰਣ- ਕਲਮ ਨਾਲ ਲਿਖੋ.#(ਸ) ਸੰਪ੍ਰਦਾਨ- ਮੇਰੇ ਲਈ ਘੋੜਾ ਲਿਆਓ.#(ਹ) ਅਪਾਦਾਨ- ਗ੍ਰੰਥੀ ਤੋਂ ਪੋਥੀ ਲੈ ਆਓ.#(ਕ) ਸੰਬੰਧ- ਬਾਬੇ ਕਾਲੂ ਦਾ ਪੁਤ੍ਰ ਜਗਤ ਦੇ ਉਧਾਰ ਹਿਤ ਆਇਆ.#(ਖ) ਅਧਿਕਰਣ- ਗੁਰਦ੍ਵਾਰੇ ਵਿੱਚ ਕੀਰਤਨ ਹੁੰਦਾ ਹੈ.
Source: Mahankosh

Shahmukhi : کارک

Parts Of Speech : noun, masculine

Meaning in English

cork; case, relation to verb; adjective doer, operator, factor
Source: Punjabi Dictionary