ਕਾਰਤਿਕੇਯ
kaaratikayya/kāratikēya

Definition

ਸੰ. ਕਾਰ੍‌ਤਿਕੇਯ. ਸ਼ਿਵ ਦਾ ਇੱਕ ਪੁਤ੍ਰ. ਦੇਖੋ, ਖੜਾਨਨ. ਬ੍ਰਹਮਵੈਵਰਤ ਵਿੱਚ ਲਿਖਿਆ ਹੈ ਕਿ ਸ਼ਿਵ ਦਾ ਵੀਰਜ ਪਾਰਵਤੀ ਨਾਲ ਕ੍ਰੀੜਾ ਕਰਦੇ ਪ੍ਰਿਥਿਵੀ ਪੁਰ ਡਿਗਿਆ, ਪ੍ਰਿਥਿਵੀ ਨੇ ਅਗਨਿ ਵਿੱਚ ਅਤੇ ਅਗਨਿ ਨੇ ਸਰਕੁੜੇ (ਸ਼ਰਕਾਂਡ) ਦੇ ਬੂਝੇ ਵਿੱਚ ਅਸਥਾਪਨ ਕੀਤਾ, ਜਿਸ ਤੋਂ ਛੀ ਮੂੰਹਾਂ ਵਾਲਾ ਪੁਤ੍ਰ ਪੈਦਾ ਹੋਇਆ. ਉਸ ਦਾ ਪਾਲਨ ਚੰਦ੍ਰਮਾ ਦੀ ਇਸਤਰੀ ਕ੍ਰਿੱਤਿਕਾ ਨੇ ਆਪਣੇ ਦੁੱਧ ਨਾਲ ਕੀਤਾ, ਜਿਸ ਕਾਰਣ ਇਹ ਨਾਉਂ ਪਿਆ. ਇਸ ਦਾ ਜਨਮ ਤਾਰਕਾਸੁਰ ਮਾਰਨ ਲਈ ਹੋਇਆ ਸੀ. ਇਹ ਦੇਵਤਿਆਂ ਦਾ ਸੈਨਾਨੀ ਹੈ. ਕਾਰਤਿਕੇਯ ਨੂੰ "ਤਾਰਕਾਰਿ" ਭੀ ਲਿਖਿਆ ਹੈ.
Source: Mahankosh