ਕਾਰੀ
kaaree/kārī

Definition

ਸੰਗ੍ਯਾ- ਕ੍ਰਿਯਾ. ਕਾਰ੍‍ਯ੍ਯ "ਸਤਿਗੁਰੂ ਫੁਰਮਾਇਆ ਕਾਰੀ ਏਹੁ ਕਰੇਹੁ." (ਵਾਰ ਬਿਹਾ ਮਃ ੩) ਇਲਾਜ. ਉਪਾਯ. "ਵੈਦ ਕਿ ਜਾਣੈ ਕਾਰੀ?" (ਮਾਰੂ ਮਃ ੧) "ਸੰਤਹੁ ਇਹਾ ਬਾਤਵਹੁ ਕਾਰੀ." (ਸੋਰ ਮਃ ੫) ੩. ਕਾਲੀ ਦੇਵੀ. "ਸੰਘਾਰ ਦਈ ਰਨ ਕਾਰੀ." (ਚੰਡੀ ੨) ੪. ਕਾਲੀਨਾਗ, ਜਿਸ ਨੂੰ ਕ੍ਰਿਸਨ ਜੀ ਨੇ ਜਮੁਨਾ ਵਿੱਚੋਂ ਕੱਢਿਆ ਸੀ. "ਪ੍ਰਾਨ ਡਸੈ ਜਬ ਕਾਰੀ." (ਕ੍ਰਿਸਨਾਵ) ੫. ਕਾਰ. ਰੇਖਾ. ਲੀਕ. "ਕਾਰੀ ਕਢੀ ਕਿਆ ਥੀਐ?" (ਵਾਰ ਸ੍ਰੀ ਮਃ ੧) ੬. ਵਿ- ਕਾਲੀ. ਸਿਆਹ. "ਕਾਜਰਕੋਠ ਮਹਿ ਭਈ ਨ ਕਾਰੀ." (ਆਸਾ ਮਃ ੫) ੭. ਸੰ. कारिन् ਵਿ- ਕਰਨ ਵਾਲਾ. "ਕੁਕ੍ਰਿਤ ਪ੍ਰਨਾਸਨਕਾਰੀ." (ਹਜਾਰੇ ੧੦) "ਅੰਤਰਿ ਸ਼ਬਦ ਰਵਿਆ ਗੁਣਕਾਰੀ." (ਰਾਮ ਅਃ ਮਃ ੧) ੮. ਕਾਰ ਕਰਨ ਵਾਲਾ. ਪ੍ਰਧਾਨ. ਮੁਖੀਆ. "ਸਤੁ ਸੰਤੋਖੁ ਨਗਰ ਮਹਿ ਕਾਰੀ." (ਮਾਰੂ ਸੋਲਹੇ ਮਃ ੧) ੯. ਫ਼ਾ. [کاری] ਅਸਰਵਾਲਾ. ਮੁਅੱਸਿਰ। ੧੦. ਗਹਿਰਾ. ਡੂੰਘਾ. "ਤਨ ਸ੍ਰੋਨ ਜਾਰੀ ਭਯੋ ਜਖਮ ਕਾਰੀ." (ਸਲੋਹ) ੧੧. ਅ਼. [قاری] ਕ਼ਾਰੀ. ਪੜ੍ਹਨ ਵਾਲਾ। ੧੨. ਕੁਰਾਨ ਨੂੰ ਸ਼ੁੱਧ ਪੜ੍ਹਨ ਵਾਲਾ.
Source: Mahankosh

Shahmukhi : کاری

Parts Of Speech : adjective

Meaning in English

serious, grievous, mortal, fatal; effective, effectual
Source: Punjabi Dictionary

KÁRÍ

Meaning in English2

s. m, worker, a doer;—s. f. Remedy; a meat curry;—a. Effectual; mortal:—kárí gar, s. m. A workman, an artizan, a doer; met. a clever man:—kárí garí, s. f. Workmanship, handicraft, skill:—kárí garní, s. f. The wife of a kárigar:—kárí jakham, s. m. A mortal wound.
Source:THE PANJABI DICTIONARY-Bhai Maya Singh