ਕਾਲਬੂਤ
kaalaboota/kālabūta

Definition

ਫ਼ਾ. [کالبُد] ਸੰਗ੍ਯਾ- ਸੰਚਾ. ਢਾਂਚਾ. ਕਲਬੂਤ. "ਕਾਲਬੂਤ ਕੀ ਹਸਤਨੀ ਮਨ ਬਉਰਾ ਰੇ." (ਗਉ ਕਬੀਰ) ਹਾਥੀ ਦੇ ਫੜਨ ਲਈ ਹਥਣੀ ਦਾ ਕਾਲਬੂਤ ਬਣਾਕੇ ਘਾਸ ਨਾਲ ਢਕੇ ਹੋਏ ਡੂੰਘੇ ਟੋਏ ਪੁਰ ਖੜਾ ਕਰਦੇ ਹਨ, ਜਿਸ ਪਾਸ ਮਦਮੱਤ ਹਾਥੀ ਆਕੇ ਟੋਏ ਵਿੱਚ ਡਿਗਕੇ ਫਸ ਜਾਂਦਾ ਹੈ। ੨. ਦੇਹ. ਸ਼ਰੀਰ.
Source: Mahankosh